ਪ੍ਰੈਸ਼ਰ ਕੁੱਕਰ ਫੱਟਣ ਕਾਰਨ 8 ਬੱਚਿਆਂ ਦੀ ਮਾਂ ਦੀ ਮੌਤ

Friday, Apr 12, 2024 - 05:08 PM (IST)

ਮਿਲਾਨ (ਸਾਬੀ ਚੀਨੀਆ)- ਦੱਖਣੀ ਇਟਲੀ ਦੇ ਸ਼ਹਿਰ ਕਤਾਨੀਆ ਦੇ ਇੱਕ ਕਸਬੇ ਵਿੱਚ ਵੱਸਦੇ ਪਾਕਿਸਤਾਨੀ ਮੂਲ ਦੇ ਪਰਿਵਾਰ ਨਾਲ ਅਨਹੋਣੀ ਵਾਪਰੀ ਹੈ, ਜਿੱਥੇ 8 ਬੱਚਿਆਂ ਦੀ 46 ਸਾਲਾਂ ਮਾਂ ਦੀ ਪ੍ਰੈਸ਼ਰ ਕੁੱਕਰ ਦੇ ਫੱਟਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਔਰਤ ਆਪਣੇ ਘਰ ਵਿਚ ਦੁਪਹਿਰ ਦਾ ਖਾਣਾ ਬਣਾ ਰਹੀ ਸੀ। ਇਸ ਦੌਰਾਨ ਚੁੱਲ੍ਹੇ 'ਤੇ ਰੱਖਿਆ ਹੋਇਆ ਪ੍ਰੈਸ਼ਰ ਕੁੱਕਰ ਫੱਟ ਗਿਆ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀਆਂ ਬਚਾਅ ਟੀਮਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦਿੱਤਾ ਸੀ ਦੇਸ਼ ਨਿਕਾਲਾ, ਹੁਣ ਕੈਨੇਡਾ ਦੇ ਭਾਰਤੀ ਸਟਾਫ਼ ਦੀ ਕੀਤੀ ਛਾਂਟੀ

ਇਸ ਮੌਕੇ ਅੱਗ ਬੁਝਾਊ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀਆਂ ਟੀਮਾਂ ਤੋਂ ਇਲਾਵਾ ਸਥਾਨਕ ਪੁਲਸ ਸਟੇਸ਼ਨ ਦੇ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ ਅਤੇ ਘਟਨਾ ਦੀ ਗਤੀਸ਼ੀਲਤਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਪ੍ਰੈਸ਼ਰ ਕੁੱਕਰ ਦਾ ਰਿਲੀਫ ਵਾਲ਼ ਗਲਤ ਢੰਗ ਨਾਲ ਕੰਮ ਕਰ ਰਿਹਾ ਸੀ ਜਾਂ ਔਰਤ ਨੇ ਇਸ ਦੀ ਗਲਤ ਵਰਤੋਂ ਵੀ ਕੀਤੀ ਹੋ ਸਕਦੀ ਹੈ ਜਿਸ ਕਰਕੇ ਇਹ ਹਾਦਸਾ ਵਾਪਰਿਆ। ਔਰਤ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਸਥਾਨਕ ਨਗਰ ਪਾਲਿਕਾ ਦੇ ਮੇਅਰ ਨੇ ਆਖਿਆ ਹੈ ਕਿ ਲਾਸ਼ ਨੂੰ ਪਾਕਿਸਤਾਨ ਭੇਜਣ ਲਈ ਨਗਰ ਪਾਲਿਕਾ ਵੱਲੋਂ ਹਰ ਮਦਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥਣ ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 

 


cherry

Content Editor

Related News