ਕੋਵਿਡ-19 ਦੇ ਜ਼ਿਆਦਾਤਰ ਮਰੀਜ਼ਾਂ ’ਚ 6 ਮਹੀਨਿਆਂ ਤੱਕ ਰਹਿੰਦੇ ਹਨ ਕੁਝ ਲੱਛਣ : ਅਧਿਐਨ

Saturday, Jan 09, 2021 - 07:59 PM (IST)

ਵਾਸ਼ਿੰਗਟਨ-ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਵਿਡ-19 ਦੇ ਇਲਾਜ ਲਈ ਹਸਪਤਾਲ ’ਚ ਦਾਖਲ ਇਕ ਤਿਹਾਈ ਤੋਂ ਜ਼ਿਆਦਾ ਮਰੀਜ਼ਾਂ ’ਚ ਬੀਮਾਰ ਪੈਣ ਦੇ 6 ਮਹੀਨਿਆਂ ਤੱਕ ਘਟੋ-ਘੱਟ ਇਕ ਲੱਛਣ ਬਣਿਆ ਰਹਿੰਦਾ ਹੈ। ਇਹ ‘ਲਾਂਸੇਟ ਜਨਰਲ’ ’ਚ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ ’ਚ ਆਏ 1,733 ਮਰੀਜ਼ਾਂ ’ਚ ਇਨਫੈਕਸ਼ਨ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਅਸਰ ਦਾ ਅਧਿਐਨ ਕੀਤਾ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਅਧਿਐਨ ’ਚ ਚੀਨ ਦੇ ਜਿਨ ਯਿਨ ਤਾਨ ਹਸਪਤਾਲ ਦੇ ਖੋਜਕਰਤਾ ਸ਼ਾਮਲ ਸਨ ਅਤੇ ਇਨ੍ਹਾਂ ਲੋਕਾਂ ਨੇ ਮਰੀਜ਼ਾਂ ’ਚ ਲੱਛਣ ਅਤੇ ਸਿਹਤ ਸੰਬੰਧੀ ਜਾਣਕਾਰੀ ਲਈ ਇਕ ਪ੍ਰਸ਼ਾਨਵਲੀ ’ਤੇ ਆਹਮੋ-ਸਾਹਮਣੇ ਗੱਲ ਕੀਤੀ। ਖੋਜਕਰਤਾਵਾਂ ਮੁਤਾਬਕ ਸਾਰਿਆਂ ’ਚੋਂ ਜੋ ਇਕ ਆਮ ਦਿੱਕਤ ਮੌਜੂਦ ਸੀ ਉਹ ਸੀ (63 ਫੀਸਦੀ ਲੋਕਾਂ ’ਚ) ਮਾਸਪੇਸ਼ੀਆਂ ’ਚ ਕਮਜ਼ੋਰੀ। ਇਨ੍ਹਾਂ ਤੋਂ ਇਲਾਵਾ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ (26 ਫੀਸਦੀ) ਲੋਕਾਂ ਨੂੰ ਸੌਂਣ ’ਚ ਦਿੱਕਤ ਹੋ ਰਹੀ ਹੈ।

ਇਹ ਵੀ ਪੜ੍ਹੋ -ਸਾਊਦੀ ਅਰਬ 31 ਮਾਰਚ ਤੱਕ ਬੰਦ ਰੱਖੇਗਾ ਸਰਹੱਦਾਂ

ਅਧਿਐਨ ’ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਮਰੀਜ਼ ਜੋ ਹਸਪਤਾਲ ’ਚ ਦਾਖਲ ਸਨ ਅਤੇ ਜਿਨ੍ਹਾਂ ਦੀ ਹਾਲਤ ਗੰਭੀਰ ਸੀ। ਮਾਹਰਾਂ ਦਾ ਮੰਨਣਾ ਹੈ ਕਿ ਲੱਛਣ ਦਿਖਾਈ ਦੇਣ ਦੇ 6 ਮਹੀਨਿਆਂ ਬਾਅਦ ਇਹ ਅੰਗ ਦੇ ਨੁਕਸਾਨ ਦਾ ਸੰਕੇਤ ਹੋ ਸਕਦਾ ਹੈ। ‘ਚਾਈਨਾ-ਜਪਾਨ ਫ੍ਰੈਂਡਸ਼ਿਪ ਹਸਪਤਾਲ ਇਨ ਚਾਈਨਾ’ ’ਚ ਨੈਸ਼ਨਲ ਸੈਂਟਰ ਫਾਰ ਰੈਸਪੀਰੇਟਰੀ ਮੈਡੀਸਨ ’ਚ ਅਧਿਐਨ ਦੇ ਸਹਿ-ਲੇਖਕ ਗਿਨ ਕਾਓ ਨੇ ਕਿਹਾ ਕਿ ਸਾਡੇ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਜ਼ਿਆਦਾਤਰ ਮਰੀਜ਼ਾਂ ’ਚ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਇਨਫੈਕਸ਼ਨ ਦੇ ਕੁਝ ਪ੍ਰਭਾਵ ਰਹਿੰਦੇ ਹਨ ਅਤੇ ਇਹ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਕਾਫੀ ਦੇਖ ਭਾਲ ਕੀਤੇ ਜਾਣ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ, ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਜੋ ਕਾਫੀ ਬੀਮਾਰ ਸਨ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News