ਪਾਕਿਸਤਾਨ ''ਚ ਗਾਂਧੀ ਜੀ ਦੀਆਂ ਜ਼ਿਆਦਾਤਰ ਯਾਦਾਂ ਖਤਮ

Sunday, Dec 23, 2018 - 05:51 PM (IST)

ਪਾਕਿਸਤਾਨ ''ਚ ਗਾਂਧੀ ਜੀ ਦੀਆਂ ਜ਼ਿਆਦਾਤਰ ਯਾਦਾਂ ਖਤਮ

ਕਰਾਚੀ— ਪਾਕਿਸਤਾਨ 'ਚ ਮਹਾਤਮਾ ਗਾਂਧੀ ਨਾਲ ਜੁੜੀਆਂ ਜ਼ਿਆਦਾਤਰ ਯਾਦਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਕਰਾਚੀ 'ਚ 1934 'ਚ ਮਹਾਤਮਾ ਗਾਂਧੀ ਜੀ ਵਲੋਂ ਇਕ ਨੀਂਹ ਪੱਥਰ ਰੱਖਿਆ ਗਿਆ ਸੀ, ਜੋ ਬਾਪੂ ਨਾਲ ਜੁੜੇ ਉਨ੍ਹਾਂ ਕੁਝ ਚਿੰਨ੍ਹਾਂ 'ਚੋਂ ਇਕ ਹੈ, ਜੋ ਪਾਕਿਸਤਾਨ 'ਚ ਆਜ਼ਾਦੀ ਤੋਂ ਪਹਿਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ। ਕਈ ਵਾਰ ਇਸ ਇਮਾਰਤ ਦੇ ਅਧਿਕਾਰੀਆਂ ਨੂੰ ਇਸ ਨੀਂਹ ਪੱਥਰ ਨੂੰ ਸਾਫ ਕਰਵਾਉਣਾ ਪਿਆ ਤੇ ਇਸ ਦੀ ਰੱਖਿਆ ਕਰਨੀ ਪਈ। ਹੁਣ ਇਸ ਨੀਂਹ ਪੱਥਰ ਨੂੰ ਸ਼ੀਸ਼ੇ ਨਾਲ ਢੱਕ ਦਿੱਤਾ ਗਿਆ ਹੈ। ਇਹ ਨੀਂਹ ਪੱਥਰ ਬਾਪੂ ਵਲੋਂ 8 ਜੁਲਾਈ 1934 ਨੂੰ ਰੱਖਿਆ ਗਿਆ ਸੀ।

ਪਾਕਿਸਤਾਨ 'ਚ ਮਹਿਲਾ ਸਿਹਤ 'ਤੇ ਰਾਸ਼ਟਰੀ ਫੋਰਮ ਦੇ ਸਰਪ੍ਰਸਤ ਨੇ ਦੱਸਿਆ ਕਿ ਫਰੇਰੇ ਰੋਡ 'ਤੇ ਇਮਾਰਤ 'ਤੇ ਗਾਂਧੀ ਜੀ ਦੀ ਵੱਡੀ ਮੂਰਤੀ ਹੁੰਦੀ ਸੀ, ਜੋ ਕਿ ਹਟਾ ਦਿੱਤੀ ਗਈ। ਇਸੇ ਤਰ੍ਹਾਂ ਗਾਂਧੀ ਜੀ ਦੀ ਇਕ ਹੋਰ ਮੂਰਤੀ ਕੰਟੋਨਮੈਂਟ ਰੋਡ ਤੋਂ ਵੀ ਹਟਾ ਦਿੱਤੀ ਗਈ ਸੀ। ਇਸੇ ਤਰ੍ਹਾਂ ਗਾਂਧੀ ਗਾਰਡਨ ਨੂੰ ਮਿਊਂਸੀਪਲ ਪਾਰਕ ਤੇ ਗਾਂਧੀ ਜਿਓਲੋਜੀਕਲ ਪਾਰਕ ਨੂੰ ਕਰਾਚੀ ਜਿਓਲੋਜੀਕਲ ਗਾਰਡਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


author

Baljit Singh

Content Editor

Related News