ਟਰੰਪ ਦੇ ਕੰਮਕਾਜ ਤੋਂ ਨਾਖੁਸ਼ ਜ਼ਿਆਦਾਤਰ ਅਮਰੀਕੀ

04/24/2017 5:54:48 PM

ਵਾਸ਼ਿੰਗਟਨ— ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਮਕਾਜ ਨੂੰ ਜ਼ਿਆਦਾਤਰ ਅਮਰੀਕੀ ਪਸੰਦ ਨਹੀਂ ਕਰਦੇ ਹਨ। ਵਾਸ਼ਿੰਗਟਨ ਪੋਸਟ ਦੇ ਤਾਜ਼ਾ ਸਰਵੇ ਮੁਤਾਬਕ ਟਰੰਪ ਦੇ ਕੰਮਕਾਜ ਨੂੰ ਮਹਜ 42 ਫੀਸਦੀ ਲੋਕ ਹੀ ਪਸੰਦ ਕਰਦੇ ਹਨ, ਜਦਕਿ ਇਸ ਦੀ ਤੁਲਨਾ ਵਿਚ 53 ਫੀਸਦੀ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਨਾ-ਪਸੰਦ ਕੀਤਾ ਹੈ। ਇੱਥੇ ਦੱਸ ਦੇਈਏ ਕਿ ਟਰੰਪ ਇਸ ਹਫਤੇ ਵ੍ਹਾਈਟ ਹਾਊਸ ''ਚ ਆਪਣੇ 100 ਦਿਨ ਪੂਰੇ ਕਰਨ ਜਾ ਰਹੇ ਹਨ।
ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦੀ ਸਮਝ ਨਹੀਂ ਹੈ। ਬਹੁਤ ਸਾਰੇ ਅਮਰੀਕੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਆਪਣੇ 100 ਦਿਨਾਂ ਵਿਚ ਕੁਝ ਖਾਸ ਨਹੀਂ ਕੀਤਾ ਹੈ। ਹਾਲਾਂਕਿ ਵੱਡੀ ਗਿਣਤੀ ''ਚ  ਅਮਰੀਕੀਆਂ ਨੇ ਟਰੰਪ ਦੀ ਪ੍ਰਸ਼ੰਸਾ ਵੀ ਕੀਤੀ ਹੈ। ਕੁਝ ਲੋਕਾਂ ਦੀ ਰਾਏ ਹੈ ਕਿ ਟਰੰਪ ਮਜ਼ਬੂਤ ਨੇਤਾ ਹਨ। ਇਹ ਸਰਵੇ 17 ਤੋਂ 20 ਅਪ੍ਰੈਲ ਦਰਮਿਆਨ ਇਕ ਹਜ਼ਾਰ ਤੋਂ ਵਧ ਬਾਲਗਾਂ ਦਰਮਿਆਨ ਕਰਵਾਇਆ ਗਿਆ ਸੀ। ਦੱਸਣ ਯੋਗ ਹੈ ਕਿ ਨਵੰਬਰ ਮਹੀਨੇ ''ਚ ਰਾਸ਼ਟਰਪਤੀ ਚੋਣਾਂ ਹੋਣੀਆਂ ਸਨ, ਜਿਸ ''ਚ ਅਮਰੀਕੀਆਂ ਨੇ ਵੱਡੀ ਗਿਣਤੀ ''ਚ ਵੋਟਾਂ ਪਾ ਕੇ ਟਰੰਪ ਨੂੰ ਅਮਰੀਕਾ ਦਾ ਰਾਸ਼ਟਰਪਤੀ ਵਜੋਂ ਚੁਣਿਆ।

Tanu

News Editor

Related News