ਇਰਾਕ ''ਚ ਵਿਰੋਧ-ਪ੍ਰਦਰਸ਼ਨਾਂ ''ਚ ਹੁਣ ਤੱਕ 319 ਤੋਂ ਜ਼ਿਆਦਾ ਲੋਕਾਂ ਦੀ ਮੌਤ
Sunday, Nov 10, 2019 - 11:34 PM (IST)

ਕਾਹਿਰਾ - ਇਰਾਕ 'ਚ ਅਕਤੂਬਰ ਤੋਂ ਜਾਰੀ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਹੁਣ ਤੱਕ 319 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 15,000 ਹੋਰ ਜ਼ਖਮੀ ਹੋਏ ਹਨ। ਇੰਡੀਪੈਂਡੇਂਟ ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ ਆਫ ਇਰਾਕ (ਆਈ. ਐੱਸ. ਸੀ. ਐੱਚ. ਆਰ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਆਫਿਸ ਆਫ ਦਿ ਯੂਨਾਈਟੇਡ ਨੈਸ਼ਨਸ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਦੀ ਸ਼ੁੱਕਰਵਾਰ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਇਰਾਕ 'ਚ ਵਿਰੋਧ ਪ੍ਰਦਰਸ਼ਨਾਂ 'ਚ ਹੁਣ ਤੱਕ 269 ਲੋਕਾਂ ਦੀ ਮੌਤ ਹੋਈ ਹੈ ਅਤੇ 8,000 ਤੋਂ ਜ਼ਿਆਦਾ ਜ਼ਖਮੀ ਹੋਏ ਹਨ।
ਆਈ. ਐੱਚ. ਸੀ. ਐੱਚ. ਆਰ. ਨੇ ਅੱਜ ਫੇਸਬੁੱਕ 'ਤੇ ਲਿੱਖਿਆ ਹੈ ਕਿ ਇਸ ਦੀ ਟੀਮ ਨੇ ਬਗਦਾਦ ਅਤੇ ਇਰਾਕ ਦੇ ਕਈ ਸੂਬਿਆਂ 'ਚ ਵਿਰੋਧ ਪ੍ਰਦਰਸ਼ਨਾਂ ਦੀ ਨਿਗਰਾਨੀ ਕੀਤੀ, ਜਿਸ 'ਚ ਪਤਾ ਲੱਗਾ ਕਿ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਲਗਾਤਾਰ ਹੰਝੂ ਗੈਸ ਅਤੇ ਸਟਨ ਗ੍ਰੇਨੇਡ ਦਾ ਲਗਾਤਾਰ ਇਸਤੇਮਾਲ ਕਰ ਰਹੇ ਹਨ। ਸ਼ਨੀਵਾਰ ਨੂੰ ਇਰਾਕੀ ਫੌਜ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ ਕਿ ਫੌਜ ਨੇ ਪ੍ਰਦਰਸ਼ਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ। ਫੌਜ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਗਲਤ ਹਨ।