ਮੈਕਸੀਕੋ : 1000 ਤੋਂ ਵਧੇਰੇ ਲੋਕਾਂ ਨੂੰ ਲਾ ਦਿੱਤੀ ਗਈ ਨਕਲੀ ਕੋਰੋਨਾ ਵੈਕਸੀਨ, ਜਾਂਚ ''ਚ ਖੁਲਾਸਾ
Saturday, Mar 27, 2021 - 01:54 AM (IST)
ਮੈਕਸੀਕੋ ਸਿਟੀ-ਕੋਰੋਨਾ ਵੈਕਸੀਨ ਦੇ ਆਉਣ ਤੋਂ ਬਾਅਦ ਇਥੇ ਖਦਸ਼ਾ ਜਤਾਇਆ ਜਾ ਰਹੀ ਸੀ ਕਿ ਨਕਲੀ ਵੈਕਸੀਨ ਦਾ ਬਾਜ਼ਾਰ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਅਜਿਹਾ ਹੀ ਮੈਕਸੀਕੋ 'ਚ ਵੀ ਹੋਇਆ। ਮੈਕਸੀਕੋ ਦੇ ਰੈਗੂਲੇਟਰੀ ਹੈਲਥ ਬੋਰਡ ਨੇ ਆਪਣੀ ਜਾਂਚ 'ਚ ਖੁਲਾਸਾ ਕੀਤਾ ਕਿ ਹੋਂਡੁਰਾਨ ਸਥਿਤ ਇਕ ਕੱਪੜਾ ਕੰਪਨੀ ਦੇ 1000 ਤੋਂ ਵਧੇਰੇ ਕਰਮਚਾਰੀਆਂ ਨੂੰ ਨਕਲੀ 'ਸੂਪਤਨਿਕ ਵੀ' ਵੈਕਸੀਨ ਦਿੱਤੀ ਗਈ।
ਹੋਂਡੁਰਾਨ ਦੀ ਕੱਪੜਾ ਕੰਪਨੀ ਗਰੁਪੋ ਕਰੀਮ ਦਾ ਮਾਲਕ ਮੁਹੰਮਦ ਯੂਸੁਫ ਅਮਦਾਨੀ ਬਾਈ ਜੋ ਕਿ ਪਾਕਿਸਤਾਨ ਦਾ ਮੂਲ ਨਿਵਾਸੀ ਹੈ। ਇਸ ਮਾਮਲੇ ਦਾ ਖੁਲਾਸਾ ਹੋਣ ਤਾਂ ਬਾਅਦ ਮੈਕਸੀਕੋ ਸਰਕਾਰ ਅਮਦਾਨੀ ਦੀ ਭਾਲ ਕਰ ਰਹੀ ਹੈ।ਇਕ ਸਥਾਨਕ ਅਖਬਾਰ ਮੁਤਾਬਕ ਜਾਂਚ 'ਚ ਪਤਾ ਚੱਲਿਆ ਹੈ ਕਿ ਇਹ ਵੈਕਸੀਨ ਗਰੁਪੋ ਕਰੀਮ ਦੇ ਕਰਮਚਾਰੀਆਂ ਤੋਂ ਇਲਾਵਾ ਹੋ ਕਾਰੋਬਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ ਅਤੇ ਜਿਨਾਂ ਨੂੰ ਇਹ ਵੈਕਸੀਨ ਦਿੱਤੀ ਗਈ ਉਹ ਸਾਰੇ ਮੁਹੰਮਦ ਯੂਸੁਫ ਅਮਦਾਨੀ ਦੇ ਕਰੀਬੀ ਸਨ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਇਸ ਨਕਲੀ ਵੈਕਸੀਨ ਦੀ ਖੁਰਾਕ ਪਹਿਲਾਂ 10 ਮਾਰਚ ਨੂੰ ਉਸ਼ਨ ਵਿਊ ਹੋਟਲ ਅਤੇ ਇਕ ਕਲੀਨਿਕ 'ਚ ਦਿੱਤੀ ਗਈ ਸੀ, ਇਸ ਦਾ ਮਾਲਕ ਵੀ ਅਮਦਾਨੀ ਹੀ ਹੈ। ਗਰੁਪੋ ਕਰੀਮ ਦੀ ਕੱਪੜਾ ਫੈਕਟਰੀ 'ਚ ਕੰਮ ਕਰਨ ਵਾਲਿਆਂ ਨੂੰ 15 ਮਾਰਚ ਨੂੰ ਵੈਕਸੀਨ ਦਿੱਤੀ ਗਈ ਸੀ। ਇਸ ਤੋਂ ਇਲਾਵਾ ਫਰਜ਼ੀ ਵੈਕਸੀਨ ਨੂੰ ਮੈਕਸੀਕੋ ਸਿਟੀ, ਯੁਕਾਟਨ ਅਤੇ ਮੇਰਿਡਾ ਦੇ ਵਪਾਰੀਆਂ ਨੂੰ ਵੀ ਕਥਿਤ ਤੌਰ 'ਤੇ ਲਾਈ ਗਈ। ਉਥੇ ਨਕਲੀ ਵੈਕਸੀਨ ਲਾਉਣ ਵਾਲੇ ਦੋ ਲੋਕਾਂ ਨੇ ਦੱਸਿਆ ਕਿ ਉਹ ਸੰਭਾਵਿਤ ਸਿਹਤ ਜ਼ੋਖਿਮਾਂ ਲੈ ਕੇ ਬੇਹਦ ਚਿੰਤਤ ਸਨ।
ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ