ਚੀਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਐਕਸਪ੍ਰੈੱਸ ਵੇਅ 'ਤੇ 100 ਤੋਂ ਵੱਧ ਵਾਹਨ ਆਪਸ 'ਚ ਟਕਰਾਏ, ਕਈ ਜ਼ਖ਼ਮੀ
Friday, Feb 23, 2024 - 05:20 PM (IST)
ਬੀਜਿੰਗ- ਚੀਨ ਦੇ ਸੁਜ਼ੌ ਸ਼ਹਿਰ 'ਚ ਇਕ ਬਰਫੀਲੇ ਐਕਸਪ੍ਰੈੱਸ ਵੇਅ 'ਤੇ 100 ਤੋਂ ਵੱਧ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਹਨ। ਚੀਨੀ ਮੀਡੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਹਾਦਸਾ ਬਹੁਤ ਜ਼ਿਆਦਾ ਠੰਡੇ ਮੌਸਮ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ: ਚੀਨ 'ਚ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ, ਇੱਕ ਵਿਅਕਤੀ ਦੀ ਮੌਤ (ਤਸਵੀਰਾਂ)
BREAKING: 🚗⚠️ Some 100 hundred cars pile-up seen on the elevated loop line to eastern China’s Suzhou New District featuring hi-tech manufacturers due to icy roads as the cold snap warnings issued across the most part of the country pic.twitter.com/ZZwLFuEhnt
— ShanghaiEye🚀official (@ShanghaiEye) February 23, 2024
ਸਰਕਾਰੀ ਟੈਲੀਵਿਜ਼ਨ ਸੀਸੀਟੀਵੀ ਅਤੇ ਸੋਸ਼ਲ ਮੀਡੀਆ ਫੁਟੇਜ ਵਿੱਚ ਕਈ ਕਾਰਾਂ ਹਾਈਵੇਅ 'ਤੇ ਇਕ-ਦੂਜੇ ਵਿਚ ਵੱਜੀਆਂ ਦਿਖਾਈ ਦਿੱਤੀਆਂ। ਥਾਂ-ਥਾਂ ਕੱਚ ਅਤੇ ਮਲਬਾ ਖਿਲਰਿਆ ਦੇਖਿਆ ਜਾ ਸਕਦਾ ਹੈ। ਸੁਜ਼ੌ ਇੰਡਸਟਰੀਅਲ ਪਾਰਕ ਟ੍ਰੈਫਿਕ ਪੁਲਸ ਨੇ ਆਪਣੇ WeChat ਸੋਸ਼ਲ ਮੀਡੀਆ ਅਕਾਊਂਟ 'ਤੇ ਕਿਹਾ ਕਿ 3 ਲੋਕ ਜ਼ਖਮੀ ਹੋਏ ਅਤੇ ਹਸਪਤਾਲ 'ਚ ਭਰਤੀ ਹਨ, ਜਦਕਿ 6 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੇ ਦੱਸਿਆ ਕਿ ਸੜਕੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਚੀਨ ਦਾ ਵੱਡਾ ਹਿੱਸਾ ਸੀਤ ਲਹਿਰਾਂ, ਬਰਫੀਲੇ ਤੂਫਾਨ ਅਤੇ ਬਰਫੀਲੇ ਮੀਂਹ ਨਾਲ ਜੂਝ ਰਿਹਾ ਹੈ। ਇਸ ਹਫ਼ਤੇ ਦੇ ਦੌਰਾਨ, ਸਰਕਾਰ ਨੇ ਠੰਡੇ ਤਾਪਮਾਨ ਪ੍ਰਤੀ ਆਪਣੀ ਐਮਰਜੈਂਸੀ ਪ੍ਰਤੀਕਿਰਿਆ ਨੂੰ ਵਧਾ ਦਿੱਤਾ ਹੈ ਅਤੇ ਬੀਜਿੰਗ, ਹੇਬੇਈ, ਸ਼ਾਂਕਸੀ, ਅਨਹੂਈ ਅਤੇ ਹੁਬੇਈ ਸਮੇਤ ਸੂਬਿਆਂ ਅਤੇ ਸ਼ਹਿਰਾਂ ਵਿੱਚ ਆਵਾਜਾਈ ਦੇ ਪ੍ਰਵਾਹ, ਸਪਲਾਈ ਅਤੇ ਬਿਜਲੀ ਨੂੰ ਸੌਖਾ ਬਣਾਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।