ਅਮਰੀਕਾ ''ਚ 1 ਹਫਤੇ ਦੌਰਾਨ 10,000 ਤੋਂ ਵੱਧ ਨਵੀਆਂ ਕੋਰੋਨਾ ਮੌਤਾਂ ਹੋਈਆਂ ਦਰਜ਼

Tuesday, Sep 21, 2021 - 12:52 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦੇਸ਼ 'ਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਦੌਰਾਨ ਵੀ ਭਾਰੀ ਗਿਣਤੀ 'ਚ ਕੋਰੋਨਾ ਮੌਤਾਂ ਦਰਜ ਹੋ ਰਹੀਆਂ ਹਨ। ਇਸ ਸਬੰਧੀ ਜਾਰੀ ਹੋਏ ਫੈਡਰਲ ਅੰਕੜਿਆਂ ਦੇ ਅਨੁਸਾਰ, ਅਮਰੀਕਾ ਨੇ ਪਿਛਲੇ ਇੱਕ ਹਫਤੇ 'ਚ 10,100 ਤੋਂ ਵੱਧ ਕੋਵਿਡ-19 ਨਾਲ ਸਬੰਧਤ ਮੌਤਾਂ ਦਰਜ ਕੀਤੀਆਂ ਹਨ। ਅੰਕੜਿਆਂ ਅਨੁਸਾਰ ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਮੌਤਾਂ ਦੀ ਗਿਣਤੀ ਵਾਲੇ ਰਾਜ ਟੈਕਸਾਸ, ਜਾਰਜੀਆ ਅਤੇ ਉੱਤਰੀ ਕੈਰੋਲਿਨਾ ਹਨ। 

ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ


ਇਸਦੇ ਇਲਾਵਾ ਜਾਰੀ ਕੀਤੇ ਕੋਰੋਨਾ ਅੰਕੜੇ ਦਸਦੇ ਹਨ ਕਿ ਅਮਰੀਕਾ ਨੇ ਪਿਛਲੇ ਹਫਤੇ 1.02 ਮਿਲੀਅਨ ਤੋਂ ਵੱਧ ਕੋਰੋਨਾ ਕੇਸਾਂ ਦੀ ਵੀ ਰਿਪੋਰਟ ਕੀਤੀ ਹੈ। ਪਿਛਲੇ ਹਫਤੇ ਦੇ ਕੇਸਾਂ ਦੇ ਮੁਕਾਬਲੇ ਜੂਨ ਦੇ ਇੱਕ ਹਫਤੇ 'ਚ ਸਿਰਫ 80,000 ਨਵੇਂ ਕੇਸ ਦਰਜ ਕੀਤੇ ਗਏ ਸਨ। ਕੇਂਦਰੀ ਅੰਕੜਿਆਂ ਦੇ ਅਨੁਸਾਰ ਇਸ ਵੇਲੇ ਟੈਨੇਸੀ ਅਤੇ ਪੱਛਮੀ ਵਰਜੀਨੀਆ 'ਚ ਦੇਸ਼ ਦੀ ਸਭ ਤੋਂ ਵੱਧ ਕੋਰੋਨਾ ਕੇਸ ਦਰ ਹੈ। ਇਸ ਤੋਂ ਬਾਅਦ ਅਲਾਸਕਾ, ਵਯੋਮਿੰਗ, ਸਾਊਥ ਕੈਰੋਲੀਨਾ, ਮੋਂਟਾਨਾ ਅਤੇ ਕੈਂਟਕੀ ਹਨ।

ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News