ਪਾਕਿ ’ਚ ਹਰ ਸਾਲ 1000 ਤੋਂ ਵੱਧ ਗੈਰ-ਮੁਸਲਿਮ ਕੁੜੀਆਂ ਹੁੰਦੀਆਂ ਹਨ ਅਗਵਾ

Tuesday, Jan 11, 2022 - 12:26 PM (IST)

ਗੁਰਦਾਸਪੁਰ/ਲਾਹੌਰ (ਜ. ਬ.)- ਪਾਕਿਸਤਾਨ ਔਰਤਾਂ ਅਤੇ ਖਾਸ ਕਰ ਕੇ ਹਿੰਦੂ, ਈਸਾਈ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਔਰਤਾਂ ਨੂੰ ਅਗਵਾ ਕਰਨ ਦਾ ਅੱਡਾ ਬਣ ਗਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਆਸ਼ਿਕਨਾਜ ਖੋਖਰ ਦੁਆਰਾ ਤਿਆਰ ਕੀਤੀ ਗਈ ਇਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ’ਚ ਗੈਰ-ਮੁਸਲਿਮ ਨਾਬਾਲਿਗ ਲੜਕੀਆਂ ਨੂੰ ਅਗਵਾ ਕਰਨਾ ਇਕ ਆਮ ਗੱਲ ਬਣ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਮਾਰਿਆ ਗਿਆ TTP ਅੱਤਵਾਦੀ ਖੁਰਾਸਾਨੀ : ਪਾਕਿਸਤਾਨ

ਉਸ ਨੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਪਾਕਿਸਤਾਨ ’ਚ ਹਰ ਸਾਲ ਲਗਭਗ 1000 ਹਿੰਦੂ ਅਤੇ ਈਸਾਈ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਪਾਕਿਸਤਾਨੀ ਸੂਬੇ ਪੰਜਾਬ ’ਚ ਸਾਲ 2021 ਵਿਚ 6754 ਔਰਤਾਂ ਨੂੰ ਅਗਵਾ ਕੀਤਾ ਗਿਆ ਸੀ।


Vandana

Content Editor

Related News