Moody''s ਨੂੰ ਭਾਰਤੀ ਇਕਨਾਮੀ ’ਤੇ ਪੂਰਾ ਭਰੋਸਾ, ਕਿਹਾ-ਟੈਰਿਫ ਦੇ ਨੈਗੇਟਿਵ ਫੈਕਟਰ ਦਾ ਵੀ ਨਹੀਂ ਹੋਵੇਗਾ ਅਸਰ
Wednesday, May 21, 2025 - 05:47 PM (IST)

ਨਵੀਂ ਦਿੱਲੀ (ਭਾਸ਼ਾ) - ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੂੰ ਭਾਰਤੀ ਅਰਥਵਿਵਸਥਾ ’ਤੇ ਪੂਰਾ ਭਰੋਸਾ ਹੈ। ਉਸ ਨੇ ਆਪਣੇ ਅੰਦਾਜ਼ੇ ’ਚ ਕਿਹਾ ਕਿ ਅਮਰੀਕੀ ਟੈਰਿਫ ਅਤੇ ਕੌਮਾਂਤਰੀ ਵਪਾਰਕ ਚੁਣੌਤੀਆਂ ਦੇ ਬਾਵਜੂਦ ਭਾਰਤ ਇਸ ਦੇ ਨੈਗੇਟਿਵ ਅਸਰ ਨੂੰ ਬਿਹਤਰ ਤਰੀਕੇ ਨਾਲ ਨਿੱਬੜਨ ਲਈ ਚੰਗੀ ਹਾਲਤ ’ਚ ਹੈ। ਇਸ ਦੀ ਵਜ੍ਹਾ ਹੈ ਘਰੇਲੂ ਵਾਧਾ ਚਾਲਕ ਅਤੇ ਬਰਾਮਦ ’ਤੇ ਘੱਟ ਨਿਰਭਰਤਾ ਅਰਥਵਿਵਸਥਾ ਨੂੰ ਸਹਾਰੇ ਦੇ ਰਹੀ ਹੈ।
ਇਹ ਵੀ ਪੜ੍ਹੋ : ਨਹੀਂ ਲਿਆ ਸਕੋਗੇ Dubai ਤੋਂ Gold, ਸੋਨੇ-ਚਾਂਦੀ ਨੂੰ ਲੈ ਕੇ ਭਾਰਤ ਸਰਕਾਰ ਨੇ ਲਿਆ ਵੱਡਾ ਫੈਸਲਾ
ਮੂਡੀਜ਼ ਰੇਟਿੰਗਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਨਿੱਜੀ ਖਪਤ ਨੂੰ ਉਤਸ਼ਾਹ ਦੇਣ, ਮੈਨੂਫੈਕਚਰਿੰਗ ਸਮਰੱਥਾ ਦਾ ਵਿਸਥਾਰ ਕਰਨ ਅਤੇ ਬੁਨਿਆਦੀ ਢਾਂਚੇ ’ਤੇ ਖਰਚ ਵਧਾਉਣ ਦੇ ਸਰਕਾਰੀ ਕਦਮਾਂ ਨਾਲ ਗਲੋਬਲ ਮੰਗ ਦੇ ਕਮਜ਼ੋਰ ਹੁੰਦੇ ਦ੍ਰਿਸ਼ ਦੀ ਪੂਰਤੀ ਕਰਨ ’ਚ ਮਦਦ ਮਿਲੇਗੀ। ਮਹਿੰਗਾਈ ’ਚ ਕਮੀ ਨਾਲ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਬਣਦੀ ਹੈ, ਜਿਸ ਨਾਲ ਇਕਨਾਮੀ ਨੂੰ ਹੋਰ ਜ਼ਿਆਦਾ ਸਮਰਥਨ ਮਿਲੇਗਾ। ਬੈਂਕਿੰਗ ਖੇਤਰ ’ਚ ਨਕਦੀ ਨਾਲ ਲੋਨ ਦੇਣ ’ਚ ਸਹੂਲਤ ਹੋਵੇਗੀ।
ਇਹ ਵੀ ਪੜ੍ਹੋ : ਸਿਰਫ਼ ਇੱਕ ਕਲਿੱਕ 'ਤੇ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ , Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ
ਮੂਡੀਜ਼ ਨੇ ਕਿਹਾ,‘‘ਭਾਰਤ ਕਈ ਹੋਰ ਉੱਭਰਦੇ ਬਾਜ਼ਾਰਾਂ ਦੀ ਤੁਲਨਾ ’ਚ ਅਮਰੀਕੀ ਟੈਰਿਫ ਅਤੇ ਗਲੋਬਲ ਟਰੇਡ ਚੁਣੌਤੀਆਂ ਨਾਲ ਨਿੱਬੜਨ ’ਚ ਬਿਹਤਰ ਹਾਲਤ ’ਚ ਹੈ, ਜਿਸ ਨੂੰ ਮਜ਼ਬੂਤ ਅੰਦਰੂਨੀ ਵਾਧਾ ਕਾਰਕਾਂ, ਵੱਡੀ ਘਰੇਲੂ ਅਰਥਵਿਵਸਥਾ ਅਤੇ ਮਾਲ ਵਪਾਰ ’ਤੇ ਘੱਟ ਨਿਰਭਰਤਾ ਨਾਲ ਜ਼ੋਰ ਮਿਲਦਾ ਹੈ।’’
ਰੇਟਿੰਗ ਏਜੰਸੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ 2025 ਕੈਲੰਡਰ ਸਾਲ ਲਈ ਭਾਰਤ ਦੇ ਆਪਣੇ ਆਰਥਕ ਵਾਧਾ ਅੰਦਾਜ਼ਿਆਂ ਨੂੰ 6.7 ਤੋਂ ਘਟਾ ਕੇ 6.3 ਫੀਸਦੀ ਕਰ ਦਿੱਤਾ ਸੀ। ਅਮਰੀਕਾ ਟੈਰਿਫ ’ਚ ਵਾਧੇ ਦੇ ਐਲਾਨ ਨਾਲ ਪੈਦਾ ਹਾਲਾਤ ਤੋਂ ਬਾਅਦ ਏਜੰਸੀ ਨੇ ਅੰਦਾਜ਼ਿਆਂ ’ਚ ਬਦਲਾਅ ਕੀਤਾ ਸੀ।
ਇਹ ਵੀ ਪੜ੍ਹੋ : Airtel-Google ਦੀ ਭਾਈਵਾਲੀ ਲੈ ਕੇ ਧਮਾਕੇਦਾਰ ਆਫ਼ਰ, ਯੂਜ਼ਰਸ ਨੂੰ ਮੁਫ਼ਤ 'ਚ ਮਿਲੇਗੀ ਇਹ ਸਹੂਲਤ
ਭਾਰਤ-ਪਾਕਿ ਤਣਾਅ ਦਾ ਅਸਰ
ਗਲੋਬਲ ਰੇਟਿੰਗ ਏਜੰਸੀ ਦਾ ਅੱਗੇ ਇਹ ਵੀ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ’ਚ ਪਹਿਲਗਾਮ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦੀ ਟੈਨਸ਼ਨ ਦੇਖਣ ਨੂੰ ਮਿਲੀ ਹੈ, ਇਸ ਦਾ ਪਾਕਿਸਤਾਨ ਦੀ ਇਕਨਾਮਿਕ ਗ੍ਰੋਥ ’ਤੇ ਵੱਡਾ ਅਸਰ ਹੋਵੇਗਾ, ਜਦੋਂਕਿ ਭਾਰਤ ’ਚ ਪ੍ਰਭਾਵ ਕਾਫੀ ਸੀਮਤ ਰਹਿਣ ਵਾਲਾ ਹੈ।
ਏਜੰਸੀ ਨੇ ਕਿਹਾ ਕਿ ਜੇਕਰ ਦੋਵਾਂ ਗੁਆਂਢੀ ਦੇਸ਼ਾਂ ’ਚ ਤਣਾਅ ਬਣਿਆ ਵੀ ਰਹਿੰਦਾ ਹੈ, ਉਦੋਂ ਵੀ ਉਸ ਦਾ ਭਾਰਤ ਦੀਆਂ ਆਰਥਕ ਗਤੀਵਿਧੀਆਂ ’ਤੇ ਓਨਾ ਜ਼ਿਆਦਾ ਅਸਰ ਨਹੀਂ ਹੋਵੇਗਾ ਕਿਉਂਕਿ ਦੋਵਾਂ ਦੇਸ਼ਾਂ ’ਚ ਵਪਾਰ ਕਾਫੀ ਸੀਮਤ ਹੈ।
ਇਹ ਵੀ ਪੜ੍ਹੋ : Gold ਦੀ ਖ਼ਰੀਦ 'ਤੇ ਲੱਗੀ ਪਾਬੰਦੀ, ਜਾਣੋ ਕਿੰਨਾ ਸੋਨਾ ਲੈ ਸਕਦੇ ਹਨ ਗਾਹਕ
ਧਿਆਨਯੋਗ ਹੈ ਕਿ 2 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਸ ਤੋਂ ਬਾਅਦ ਚੀਨ ਨੂੰ ਛੱਡ ਕੇ ਦੁਨੀਆ ਦੇ ਹੋਰ ਦੇਸ਼ਾਂ ’ਤੇ ਟੈਰਿਫ ਦੀਆਂ ਦਰਾਂ ’ਤੇ 90 ਦਿਨਾਂ ਲਈ ਬ੍ਰੇਕ ਲਾਉਂਦੇ ਹੋਏ ਉਸ ’ਤੇ 10 ਫੀਸਦੀ ਦਾ ਟੈਰਿਫ ਬਰਕਰਾਰ ਰੱਖਿਆ। ਕੁਝ ਖੇਤਰਾਂ ਨੂੰ ਇਸ ’ਚ ਛੋਟ ਦਿੱਤੀ ਗਈ, ਜਦੋਂਕਿ ਭਾਰਤੀ ਸਟੀਲ ਅਤੇ ਐਲੂਮੀਨੀਅਮ ’ਤੇ ਹਾਈ ਟੈਰਿਫ ਦਰਾਂ ਲਾਈਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8