ਕੋਰੋਨਾ ਮਗਰੋਂ ਮੰਕੀਪਾਕਸ ਹੋਇਆ ਘਾਤਕ, ਇਨ੍ਹਾਂ ਦੋ ਦੇਸ਼ਾਂ 'ਚ ਪੀੜਤਾਂ ਦੀ ਹੋਈ ਮੌਤ
Saturday, Jul 30, 2022 - 01:42 PM (IST)
ਬ੍ਰਾਸੀਲੀਆ/ਮੈਡ੍ਰਿਡ (ਏਜੰਸੀ)- ਬ੍ਰਾਜ਼ੀਲ 'ਚ ਮੰਕੀਪਾਕਸ ਦੀ ਲਾਗ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਅਫਰੀਕਾ ਤੋਂ ਬਾਹਰ ਇਸ ਗੰਭੀਰ ਬਿਮਾਰੀ ਨਾਲ ਇਹ ਪਹਿਲੀ ਮੌਤ ਹੈ। 'ਖਲੀਜ ਟਾਈਮਜ਼' ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਸੰਕਰਮਿਤ ਵਿਅਕਤੀ ਦੀ ਇਮਿਊਨਿਟੀ ਬਹੁਤ ਕਮਜ਼ੋਰ ਸੀ। ਇਹ ਮੌਤ ਦੱਖਣ-ਪੂਰਬੀ ਮਿਨਾਸ ਗੇਰੇਸ ਸੂਬੇ ਦੀ ਰਾਜਧਾਨੀ ਬੇਲੋ ਹੋਰੀਜ਼ੋਂਟੇ ਵਿੱਚ ਹੋਈ। ਰਾਜ ਦੇ ਸਿਹਤ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸੀ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਲਗਭਗ 1,000 ਮੰਕੀਪਾਕਸ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਦੱਖਣ-ਪੂਰਬੀ ਦੇ ਸਾਓ ਪਾਓਲੋ ਅਤੇ ਰੀਓ ਡੀ ਜੇਨੇਰੀਓ ਰਾਜਾਂ ਤੋਂ ਆਏ ਹਨ।
ਇਹ ਵੀ ਪੜ੍ਹੋ: ਵੀਡੀਓ ਫੁਟੇਜ ’ਚ ਯੂਕ੍ਰੇਨੀ ਫ਼ੌਜੀ ਨੂੰ ਨਪੁੰਸਕ ਕਰਦੇ ਦਿਸੇ ਰੂਸੀ ਫ਼ੌਜੀ, ਚਾਕੂ ਨਾਲ ਕੱਟਿਆ ਗੁਪਤ ਅੰਗ
ਸਪੇਨ ਵਿੱਚ ਵੀ ਮੰਕੀਪਾਕਸ ਨਾਲ ਇੱਕ ਵਿਅਕਤੀ ਦੀ ਮੌਤ
ਉਥੇ ਹੀ ਸਪੇਨ ਵਿੱਚ ਵੀ ਮੰਕੀਪਾਕਸ ਨਾਲ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਦੀ ਮੌਤ ਹੋ ਗਈ। ਸਪੈਨਿਸ਼ ਮੀਡੀਆ ਅਨੁਸਾਰ ਇਹ ਦੇਸ਼ ਵਿਚ ਮੰਕੀਪਾਕਸ ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਹੈ। ਸਪੇਨ ਦੇ ਸਿਹਤ ਮੰਤਰਾਲਾ ਨੇ ਵਾਇਰਸ ਸਬੰਧੀ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਕਿ ਮੰਕੀਪਾਕਸ ਨਾਲ ਸੰਕਰਮਿਤ 120 ਲੋਕਾਂ ਨੂੰ ਹੁਣ ਤੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸਪੇਨ ਦੀ ਸਰਕਾਰੀ ਨਿਊਜ਼ ਏਜੰਸੀ ਅਤੇ ਹੋਰ ਮੀਡੀਆ ਸੰਗਠਨਾਂ ਨੇ ਕਿਹਾ ਕਿ ਇਹ ਦੇਸ਼ ਵਿੱਚ ਮੰਕੀਪਾਕਸ ਨਾਲ ਮੌਤ ਦਾ ਪਹਿਲਾ ਮਾਮਲਾ ਹੈ। ਮੰਤਰਾਲਾ ਨੇ ਮੌਤ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਪੇਨ ਵਿੱਚ ਹੁਣ ਤੱਕ 4,298 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਲਗਭਗ 3,500 ਅਜਿਹੇ ਪੁਰਸ਼ ਹਨ, ਜਿਨ੍ਹਾਂ ਨੇ ਹੋਰ ਪੁਰਸ਼ਾਂ ਨਾਲ ਜਿਨਸੀ ਸਬੰਧ ਬਣਾਏ ਹਨ। ਇਨਫੈਕਸ਼ਨ ਵਾਲੇ ਮਾਮਲਿਆਂ ਵਿੱਚ ਸਿਰਫ਼ 64 ਔਰਤਾਂ ਹਨ।
ਇਹ ਵੀ ਪੜ੍ਹੋ: ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!