ਮੋਹਸਿਨ ਖ਼ਾਨ ਬਣੇ ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ, ਇਮਰਾਨ ਬੋਲੇ-ਉਹ ਸਾਡੇ ‘ਦੁਸ਼ਮਣ’

Tuesday, Jan 24, 2023 - 11:19 AM (IST)

ਲਾਹੌਰ (ਭਾਸ਼ਾ) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ ਦੇ ਰੂਪ ਵਿਚ ਮੋਹਸਿਨ ਨਕਵੀ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣਗੇ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਦਾ ‘ਦੁਸ਼ਮਣ’ ਦੱਸਿਆ ਅਤੇ ਦੇਸ਼ ਨੂੰ ‘ਹਲਕੇ ’ਚ’ ਲੈਣ ਲਈ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਾਪਤਾ ਹੋਈ 25 ਸਾਲ ਦੀ ਭਾਰਤੀ ਔਰਤ, ਪੁਲਸ ਨੇ ਜਾਰੀ ਕੀਤੀ ਤਸਵੀਰ

ਨਕਵੀ ਨੂੰ ਐਤਵਾਰ ਰਾਤ ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ ਗਈ। ਇਸਦੇ ਕੁਝ ਘੰਟਿਆਂ ਪਹਿਲਾਂ ਹੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਸਰਵਸੰਮਤੀ ਨਾਲ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੀ ਨਿਯੁਕਤੀ ਸੱਤਾਧਿਰ ਪਾਰਟੀ ਅਤੇ ਸੂਬੇ ਵਿਚ ਵਿਰੋਧੀ ਧਿਰ ਵਿਚਾਲੇ, ਇਸ ਅਹੁਦੇ ਲਈ ਇਕ ਨਾਂ ’ਤੇ ਆਮ ਸਹਿਮਤੀ ਨਾ ਬਣ ਸਕਣ ਤੋਂ ਬਾਅਦ ਕੀਤੀ ਗਈ। ਸਾਬਕਾ ਮੁੱਖ ਮੰਤਰੀ ਹਮਜਾ ਸ਼ਾਹਬਾਜ਼ ਵਲੋਂ ਦੱਸੇ ਗਏ ਦੋ ਉਮੀਦਵਾਰਾਂ ਵਿਚੋਂ ਨਕਵੀ ਇਕ ਮੀਡੀਆ ਹਾਊਸ ਦੇ ਮਾਲਕ ਹਨ ਅਤੇ ਪੀਪੀਪੀ ਨੇਤਾ ਆਸਿਫ ਅਲੀ ਜ਼ਰਦਾਰੀ ਦੇ ਕਰੀਬੀ ਮੰਨੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਜਹਾਜ਼ ਹਾਦਸਾ: ਭਾਰਤੀ ਨਾਗਰਿਕਾਂ ਦੀ ਲਾਸ਼ਾਂ ਦੀ ਹੋਈ ਪਛਾਣ, ਅੱਜ ਸੌਂਪੀਆਂ ਜਾਣਗੀਆਂ ਮ੍ਰਿਤਕ ਦੇਹਾਂ

ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨਕਲੀ ਨੂੰ ‘ਭ੍ਰਿਸ਼ਟਾਚਾਰ ਵਿਚ ਜ਼ਰਦਾਰੀ ਦਾ ਮੁਖੌਟਾ’ ਕਹਿੰਦੀ ਹੈ। ਇਮਰਾਨ ਖਾਨ ਨੇ ਇਕ ਟਵੀਟ ਵਿਚ ਕਿਹਾ ਕਿ ਪੀ. ਐੱਮ. ਕਾਰਜਵਾਹਕ ਮੁੱਖ ਮੰਤਰੀ ਦੇ ਰੂਪ ਵਿਚ ਚੁਣਿਆ ਹੈ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News