ਕਵਾਡ ਸਿਖਰ ਸੰਮੇਲਨ ’ਚ ਬੋਲੇ ਮੋਦੀ- ਹਿੰਦ-ਪ੍ਰਸ਼ਾਂਤ ਖੇਤਰ ਦੀ ਸਫਲਤਾ ਤੇ ਸੁਰੱਖਿਆ ਪੂਰੇ ਵਿਸ਼ਵ ਲਈ ਮਹੱਤਵਪੂਰਨ

05/22/2023 12:42:26 AM

ਹੀਰੋਸ਼ਿਮਾ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਸ਼ਵ ਵਪਾਰ, ਨਵੀਨਤਾ ਅਤੇ ਵਿਕਾਸ ਦਾ ‘ਇੰਜਣ’ ਹੈ ਅਤੇ ਇਸ ਦੀ ਸਫਲਤਾ ਅਤੇ ਸੁਰੱਖਿਆ ਪੂਰੀ ਦੁਨੀਆ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹੀਰੋਸ਼ਿਮਾ ’ਚ ਕਵਾਡ ਸਿਖਰ ਸੰਮੇਲਨ ’ਚ ਸ਼ੁਰੂਆਤੀ ਸੰਬੋਧਨ ’ਚ ਇਹ ਗੱਲ ਕਹੀ। ਇਸ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਏਅਰ ਹੋਸਟੈੱਸ ਨੇ ਟਾਇਲਟ ਜਾਣ ਤੋਂ ਰੋਕਿਆ ਤਾਂ ਯਾਤਰੀ ਨੇ ਸੀਟ 'ਤੇ ਹੀ ਕਰ 'ਤਾ ਪਿਸ਼ਾਬ, ਮਿਲੀ ਇਹ ਸਜ਼ਾ

ਮੋਦੀ ਨੇ ਕਿਹਾ, ‘‘ਕਵਾਡ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਮਹੱਤਵਪੂਰਨ ਪਲੇਟਫਾਰਮ ਵਜੋਂ ਉੱਭਰਿਆ ਹੈ।’’ ਉਨ੍ਹਾਂ ਕਿਹਾ, ‘‘ਹਿੰਦ-ਪ੍ਰਸ਼ਾਂਤ ਖੇਤਰ ਦੀ ਸਫਲਤਾ ਅਤੇ ਸੁਰੱਖਿਆ ਪੂਰੀ ਦੁਨੀਆ ਲਈ ਮਹੱਤਵਪੂਰਨ ਹੈ ਅਤੇ ਅਸੀਂ ਉਸਾਰੂ ਏਜੰਡੇ ਅਤੇ ਲੋਕਤੰਤਰੀ ਸਿਧਾਂਤਾਂ ਦੇ ਆਧਾਰ ’ਤੇ ਅੱਗੇ ਵਧ ਰਹੇ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਅਸੀਂ ਸੁਤੰਤਰ, ਖੁੱਲ੍ਹੇ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖੇਤਰ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਵਿਹਾਰਕ ਦਿਸ਼ਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਸ਼ਵ ਵਪਾਰ, ਨਵੀਨਤਾ ਅਤੇ ਵਿਕਾਸ ਦਾ ‘ਇੰਜਣ’ ਹੈ।

ਇਹ ਵੀ ਪੜ੍ਹੋ : ਦਿੱਲੀ ਦੇ ਸਿਨੇਮਾ ਹਾਲ 'ਚ ਲੱਗੀ ਭਿਆਨਕ ਅੱਗ, 67 ਲੋਕ ਦੇਖ ਰਹੇ ਸਨ ਫ਼ਿਲਮ

ਮੋਦੀ ਨੇ ਕਿਹਾ ਕਿ ਕਵਾਡ ਮਨੁੱਖੀ ਭਲਾਈ, ਸ਼ਾਂਤੀ ਅਤੇ ਖੁਸ਼ਹਾਲੀ ਦੀ ਦਿਸ਼ਾ ’ਚ ਕੰਮ ਕਰਨਾ ਜਾਰੀ ਰੱਖੇਗਾ। ਕਵਾਡ ਸਿਖਰ ਸੰਮੇਲਨ ਦਾ ਆਯੋਜਨ ਹੀਰੋਸ਼ਿਮਾ ’ਚ ਜੀ-7 ਸਿਖਰ ਸੰਮੇਲਨ ਦੌਰਾਨ ਕੀਤਾ ਜਾ ਰਿਹਾ ਹੈ। ਪਹਿਲਾਂ ਕਵਾਡ ਸਿਖਰ ਸੰਮੇਲਨ ਦਾ ਆਯੋਜਨ 24 ਮਈ ਨੂੰ ਆਸਟ੍ਰੇਲੀਆ ’ਚ ਕੀਤਾ ਜਾਣਾ ਤੈਅ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਦੇਸ਼ ’ਚ ਪੈਦਾ ਹੋਏ ਗੰਭੀਰ ਆਰਥਿਕ ਸੰਕਟ ’ਤੇ ਧਿਆਨ ਕੇਂਦਰਿਤ ਕਰਨ ਦੇ ਮਕਸਦ ਨਾਲ ਆਪਣੀ ਆਸਟ੍ਰੇਲੀਆ ਯਾਤਰਾ ਨੂੰ ਮੁਲਤਵੀ ਕਰਨ ਦੇ ਕਾਰਨ ਸਿਡਨੀ ’ਚ ਪ੍ਰਸਤਾਵਿਤ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਰੱਦ ਕਰ ਦਿੱਤੀ ਗਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News