ਲਾਂਚ ਹੋ ਗਿਆ ਧਾਕੜ ਇਲੈਕਟ੍ਰਿਕ ਸਕੂਟਰ ! ਇੱਕ ਵਾਰ ਚਾਰਜ ਕਰਨ ''ਤੇ ਚੱਲੇਗਾ 187KM, ਕੀਮਤ ਵੀ ਸਿਰਫ...

Sunday, Jul 12, 2026 - 07:14 PM (IST)

ਲਾਂਚ ਹੋ ਗਿਆ ਧਾਕੜ ਇਲੈਕਟ੍ਰਿਕ ਸਕੂਟਰ ! ਇੱਕ ਵਾਰ ਚਾਰਜ ਕਰਨ ''ਤੇ ਚੱਲੇਗਾ 187KM, ਕੀਮਤ ਵੀ ਸਿਰਫ...

ਗੈਜੇਟ ਡੈਸਕ : ਹੀਰੋ ਮੋਟੋਕਾਰਪ ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Vida VX2 Plus 4.4kWh ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ VX2 ਸੀਰੀਜ਼ ਦਾ ਨਵਾਂ ਟਾਪ ਮਾਡਲ ਹੈ। ਦਿੱਲੀ ਵਿੱਚ ਇਸਦੀ ਐਕਸ-ਸ਼ੋਰੂਮ ਕੀਮਤ 1.44 ਲੱਖ ਰੁਪਏ ਰੱਖੀ ਗਈ ਹੈ ਪਰ ਸਰਕਾਰੀ ਸਬਸਿਡੀ ਅਤੇ ਕੰਪਨੀ ਦੀਆਂ ਛੋਟਾਂ ਤੋਂ ਬਾਅਦ ਇਸਦੀ ਪ੍ਰਭਾਵੀ ਕੀਮਤ ਲਗਭਗ 1.14 ਲੱਖ ਰੁਪਏ ਹੋ ਜਾਂਦੀ ਹੈ।  ਇਸ ਨਵੇਂ ਮਾਡਲ ਦੀ ਸਭ ਤੋਂ ਵੱਡੀ ਖਾਸੀਅਤ ਇਸਦੀ 187 ਕਿਲੋਮੀਟਰ ਦੀ ਰੇਂਜ (IDC) ਹੈ, ਜੋ ਕਿ ਪੁਰਾਣੇ ਮਾਡਲ ਨਾਲੋਂ ਕਰੀਬ 41 ਕਿਲੋਮੀਟਰ ਜ਼ਿਆਦਾ ਹੈ। ਇਸ ਵਿੱਚ 4.4kWh ਦੀ ਬੈਟਰੀ ਲੱਗੀ ਹੈ, ਜੋ ਦੋ 2.2kWh ਦੀਆਂ ਰਿਮੂਵੇਬਲ ਬੈਟਰੀਆਂ ਨਾਲ ਬਣੀ ਹੈ। ਇਨ੍ਹਾਂ ਬੈਟਰੀਆਂ ਨੂੰ ਆਸਾਨੀ ਨਾਲ ਕੱਢ ਕੇ ਘਰ ਜਾਂ ਦਫ਼ਤਰ ਵਿੱਚ ਚਾਰਜ ਕੀਤਾ ਜਾ ਸਕਦਾ ਹੈ।

 ਚਾਰਜਿੰਗ ਲਈ ਇਸ ਨਾਲ 1kW ਦਾ ਫਾਸਟ AC ਚਾਰਜਰ ਦਿੱਤਾ ਗਿਆ ਹੈ, ਜੋ ਬੈਟਰੀ ਨੂੰ 0 ਤੋਂ 80 ਫੀਸਦੀ ਤੱਕ ਕਰੀਬ 3 ਘੰਟੇ 17 ਮਿੰਟਾਂ ਵਿੱਚ ਚਾਰਜ ਕਰ ਦਿੰਦਾ ਹੈ। DC ਫਾਸਟ ਚਾਰਜਰ ਦੀ ਵਰਤੋਂ ਕਰਨ 'ਤੇ ਇਹ ਸਿਰਫ਼ 65 ਮਿੰਟਾਂ ਵਿੱਚ 80 ਫੀਸਦੀ ਤੱਕ ਚਾਰਜ ਹੋ ਸਕਦਾ ਹੈ। ਰਫ਼ਤਾਰ ਦੇ ਮਾਮਲੇ ਵਿੱਚ, ਇਹ ਸਕੂਟਰ 90 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਫੜ ਸਕਦਾ ਹੈ ਅਤੇ ਸਿਰਫ਼ 3.1 ਸੈਕਿੰਡ ਵਿੱਚ 0 ਤੋਂ 40 ਕਿਲੋਮੀਟਰ ਦੀ ਰਫ਼ਤਾਰ ਤੱਕ ਪਹੁੰਚ ਜਾਂਦਾ ਹੈ। ਸਕੂਟਰ ਵਿੱਚ ਸੁਰੱਖਿਆ ਲਈ ਕੰਬੀ ਬ੍ਰੇਕਿੰਗ ਸਿਸਟਮ  ਦੇ ਨਾਲ ਅੱਗੇ ਡਿਸਕ ਬ੍ਰੇਕ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਇਸ ਵਿੱਚ 4.3 ਇੰਚ ਦੀ TFT ਡਿਸਪਲੇਅ, ਸਮਾਰਟਫੋਨ ਕਨੈਕਟੀਵਿਟੀ, ਨੈਵੀਗੇਸ਼ਨ ਅਤੇ ਤਿੰਨ ਰਾਈਡਿੰਗ ਮੋਡ ਦਿੱਤੇ ਗਏ ਹਨ। ਸਾਮਾਨ ਰੱਖਣ ਲਈ ਸੀਟ ਦੇ ਹੇਠਾਂ 27.2 ਲੀਟਰ ਦੀ ਵੱਡੀ ਜਗ੍ਹਾ ਮਿਲਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News