ਭਾਰਤ ''ਚ ਲਾਂਚ ਹੋ ਗਈ ਧਾਕੜ SUV ! ਜਾਣੋ ਕੀਮਤ, ਇੰਜਣ ਤੇ ਬਿਹਤਰੀਨ ਫੀਚਰਸ
Thursday, Jul 09, 2026 - 02:56 PM (IST)
ਗੈਜੇਟ ਡੈਸਕ : ਨਿਸਾਨ ਨੇ ਭਾਰਤੀ ਬਾਜ਼ਾਰ 'ਚ ਆਪਣੀ ਸਭ ਤੋਂ ਉਡੀਕੀ ਜਾਣ ਵਾਲੀ SUV ਨਿਸਾਨ ਟੈਕਟਨ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ SUV ਦਾ ਡਿਜ਼ਾਈਨ ਕੰਪਨੀ ਦੀ ਮਸ਼ਹੂਰ ਫਲੈਗਸ਼ਿਪ SUV 'ਨਿਸਾਨ ਪੈਟਰੋਲ' ਤੋਂ ਪ੍ਰੇਰਿਤ ਹੈ, ਜਿਸ ਕਾਰਨ ਆਟੋ ਬਾਜ਼ਾਰ ਵਿੱਚ ਇਸਨੂੰ 'ਬੇਬੀ ਪੈਟਰੋਲ' ਦੇ ਨਾਮ ਨਾਲ ਵੀ ਜਾਣਿਆ ਜਾ ਰਿਹਾ ਹੈ। ਇਸਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 10.49 ਲੱਖ ਰੁਪਏ ਰੱਖੀ ਗਈ ਹੈ।
ਨਿਸਾਨ ਟੈਕਟਨ ਆਪਣੀ ਦਮਦਾਰ ਤੇ ਆਕਰਸ਼ਕ ਦਿੱਖ ਕਾਰਨ ਚਰਚਾ ਵਿੱਚ ਹੈ। ਇਸ ਦੇ ਅਗਲੇ ਹਿੱਸੇ ਵਿੱਚ ਇੱਕ ਵੱਡੀ ਗਰਿੱਲ, LED ਹੈੱਡਲਾਈਟਸ ਅਤੇ C-ਸ਼ੇਪ ਦੇ DRLs ਦਿੱਤੇ ਗਏ ਹਨ। SUV ਨੂੰ ਮਜ਼ਬੂਤ ਲੁੱਕ ਦੇਣ ਲਈ ਇਸ ਵਿੱਚ 18-ਇੰਚ ਦੇ ਅਲੌਏ ਵ੍ਹੀਲਜ਼ ਅਤੇ ਵੱਡੇ ਵ੍ਹੀਲ ਆਰਚ ਸ਼ਾਮਲ ਕੀਤੇ ਗਏ ਹਨ। ਕੰਪਨੀ ਨੇ ਇਸ ਨੂੰ ਕੁੱਲ 11 ਰੰਗਾਂ ਦੇ ਵਿਕਲਪਾਂ (6 ਸਿੰਗਲ-ਟੋਨ ਅਤੇ 5 ਡਿਊਲ-ਟੋਨ) ਵਿੱਚ ਪੇਸ਼ ਕੀਤਾ ਹੈ।
ਟੈਕਟਨ ਦਾ ਇੰਟੀਰੀਅਰ ਕਾਫ਼ੀ ਪ੍ਰੀਮੀਅਮ ਹੈ, ਜਿਸ ਵਿੱਚ ਚਾਰ ਵੱਖ-ਵੱਖ ਇੰਟੀਰੀਅਰ ਥੀਮ ਅਤੇ ਵੈਂਟੀਲੇਟਿਡ ਸੀਟਾਂ ਮਿਲਦੀਆਂ ਹਨ। ਇਸ ਵਿੱਚ ਪੈਨੋਰਮਿਕ ਸਨਰੂਫ, ਵਾਇਰਲੈੱਸ ਚਾਰਜਿੰਗ, ਅਤੇ ਡਿਊਲ-ਜ਼ੋਨ AC ਵਰਗੇ ਫੀਚਰ ਦਿੱਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ Google Maps ਅਤੇ Gemini ਵਰਗੀਆਂ ਆਧੁਨਿਕ ਸਹੂਲਤਾਂ ਦਾ ਸਪੋਰਟ ਵੀ ਮਿਲਦਾ ਹੈ।
ਸੁਰੱਖਿਆ ਦੇ ਲਿਹਾਜ਼ ਨਾਲ ਨਿਸਾਨ ਟੈਕਟਨ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨੂੰ BNCAP ਕ੍ਰੈਸ਼ ਟੈਸਟ ਵਿੱਚ 5-ਸਟਾਰ ਰੇਟਿੰਗ ਮਿਲੀ ਹੈ। ਸੁਰੱਖਿਆ ਲਈ ਇਸ ਵਿੱਚ 6 ਏਅਰਬੈਗ, 360-ਡਿਗਰੀ ਕੈਮਰਾ ਅਤੇ ADAS (ਲੇਨ ਕੀਪ ਅਸਿਸਟ ਅਤੇ ਬਲਾਇੰਡ-ਸਪਾਟ ਮਾਨੀਟਰਿੰਗ) ਵਰਗੇ ਐਡਵਾਂਸ ਫੀਚਰ ਸ਼ਾਮਲ ਹਨ। ਨਵੀਂ ਨਿਸਾਨ ਟੈਕਟਨ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਗਾਹਕਾਂ ਨੂੰ ਇਸਦੀ ਡਿਲੀਵਰੀ 20 ਜੁਲਾਈ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੇ ਟਾਪ ਵੇਰੀਐਂਟ (Tekna+ T280 DCT) ਦੀ ਕੀਮਤ 18.59 ਲੱਖ ਰੁਪਏ ਤੱਕ ਜਾਂਦੀ ਹੈ।
ਸ਼ਕਤੀਸ਼ਾਲੀ ਇੰਜਣ ਤੇ ਸ਼ਾਨਦਾਰ ਮਾਈਲੇਜ
• ਇਹ SUV ਦੋ ਟਰਬੋ-ਪੈਟਰੋਲ ਇੰਜਣ ਵਿਕਲਪਾ
•1.0-ਲੀਟਰ ਟਰਬੋ-ਪੈਟਰੋਲ: ਜੋ 100hp ਦੀ ਪਾਵਰ ਦਿੰਦਾ ਹੈ ਅਤੇ 19.4 kmpl ਤੱਕ ਦੀ ਮਾਈਲੇਜ ਦਾ ਦਾਅਵਾ ਕਰਦਾ ਹੈ।
•1.3-ਲੀਟਰ ਟਰਬੋ-ਪੈਟਰੋਲ: ਜੋ 163hp ਦੀ ਪਾਵਰ ਪੈਦਾ ਕਰਦਾ ਹੈ ਅਤੇ 18.5 kmpl ਤੱਕ ਦੀ ਮਾਈਲੇਜ ਪ੍ਰਦਾਨ ਕਰਦਾ ਹੈ। ਇਸ ਵਿੱਚ 6-ਸਪੀਡ ਮੈਨੂਅਲ ਅਤੇ 7-ਸਪੀਡ DCT ਆਟੋਮੈਟਿਕ ਗਿਅਰਬਾਕਸ ਦੇ ਵਿਕਲਪ ਮਿਲਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
