ਹੁਣ ਸਿਰਫ਼ 10.99 ਲੱਖ ''ਚ ਮਿਲੇਗੀ ਹੁੰਡਈ ਕ੍ਰੇਟਾ ਇਲੈਕਟ੍ਰਿਕ; ਕੰਪਨੀ ਨੇ ਪੇਸ਼ ਕੀਤਾ ''ਬੈਟਰੀ-ਐਜ਼-ਏ-ਸਰਵਿਸ'' ਪਲਾਨ
Sunday, Jul 05, 2026 - 03:01 PM (IST)
ਗੈਜੇਟ ਡੈਸਕ - ਇਲੈਕਟ੍ਰਾਨਿਕ ਵਾਹਨਾਂ ਨੂੰ ਹੋਰ ਕਿਫਾਇਤੀ ਬਣਾਉਣ ਦੀ ਦਿਸ਼ਾ ’ਚ ਕਦਮ ਚੁੱਕਦੇ ਹੋਏ ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਕ੍ਰੇਟਾ ਇਲੈਕਟ੍ਰਾਨਿਕ ਲਈ ‘ਬੈਟਰੀ-ਐਜ਼-ਏ-ਸਰਵਿਸ’ (ਬੀ. ਏ. ਏ. ਐੱਸ.) ਮਾਡਲ ਲਾਂਚ ਕੀਤਾ ਹੈ। ਇਸ ਯੋਜਨਾ ਤਹਿਤ ਗਾਹਕ ਹੁਣ 10.99 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ’ਤੇ ਕ੍ਰੇਟਾ ਇਲੈਕਟ੍ਰਾਨਿਕ ਖਰੀਦ ਸਕਣਗੇ, ਜਦੋਂ ਕਿ ਬੈਟਰੀ ਲਈ 3.90 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਮਾਡਲ ਨਾਲ ਇਲੈਕਟ੍ਰਾਨਿਕ ਵਾਹਨ ਖਰੀਦਣ ਦੀ ਸ਼ੁਰੂਆਤੀ ਲਾਗਤ ਘੱਟ ਹੋਵੇਗੀ ਅਤੇ ਹੋਰ ਗਾਹਕ ਈ. ਵੀ. ਅਪਣਾਉਣ ਲਈ ਉਤਸ਼ਾਹਿਤ ਹੋਣਗੇ। ਕੰਪਨੀ ਨੇ ਬੀ. ਏ. ਏ. ਐੱਸ. ਮਾਡਲ ਦੇ ਨਾਲ ਕ੍ਰੇਟਾ ਇਲੈਕਟ੍ਰਾਨਿਕ ’ਚ ਕਈ ਨਵੇਂ ਫੀਚਰ ਵੀ ਜੋੜੇ ਹਨ। ਹੁਣ ਇਸ ’ਚ ਇੰਟੀਗ੍ਰੇਟਿਡ ਸਾਈਡ ਫੁੱਟ ਸਟੈੱਪ ਦਿੱਤਾ ਗਿਆ ਹੈ, ਜਦੋਂ ਕਿ ਐੱਚ. ਸੀ. ਵੇਰੀਐਂਟ ’ਚ 7.4 ਕਿਲੋਵਾਟ ਦਾ ਵਾਲ ਬਾਕਸ ਚਾਰਜਰ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਘਰ ’ਚ ਚਾਰਜਿੰਗ ਆਸਾਨ ਹੋਵੇਗੀ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਤਰੁਣ ਗਰਗ ਨੇ ਕਿਹਾ ਕਿ ਹੁੰਡਈ ਦਾ ਮਕਸਦ ਇਲੈਕਟ੍ਰਾਨਿਕ ਮੋਬਿਲਿਟੀ ਨੂੰ ਹੋਰ ਆਸਾਨ ਅਤੇ ਗਾਹਕ-ਕੇਂਦ੍ਰਿਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬੈਟਰੀ ਕਿਰਾਏ ਦਾ ਮਾਡਲ ਗਾਹਕਾਂ ਨੂੰ ਘੱਟ ਸ਼ੁਰੂਆਤੀ ਨਿਵੇਸ਼ ਨਾਲ ਇਲੈਕਟ੍ਰਾਨਿਕ ਵਾਹਨ ਅਪਣਾਉਣ ਦਾ ਬਦਲ ਦੇਵੇਗਾ।
