PM ਮੋਦੀ ਦੀ UAE ਫੇਰੀ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ''ਤੇ ਲੈ ਜਾਵੇਗੀ: UAE ਰਾਜਦੂਤ
Tuesday, Feb 13, 2024 - 04:14 PM (IST)
![PM ਮੋਦੀ ਦੀ UAE ਫੇਰੀ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ''ਤੇ ਲੈ ਜਾਵੇਗੀ: UAE ਰਾਜਦੂਤ](https://static.jagbani.com/multimedia/2024_2image_16_11_046190441alshaali.jpg)
ਆਬੂ ਧਾਬੀ (ਭਾਸ਼ਾ)- ਭਾਰਤ ਵਿਚ ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ.ਏ.ਈ. ਫੇਰੀ ਨੂੰ ਦੁਵੱਲੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਦੱਸਿਆ ਅਤੇ ਉਮੀਦ ਜਤਾਈ ਕਿ ਇਹ ਰਣਨੀਤਕ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 2 ਦਿਨਾਂ ਦੌਰੇ ਤਹਿਤ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਲਈ ਰਵਾਨਾ ਹੋ ਚੁੱਕੇ ਹਨ।
ਇਸ ਦੌਰਾਨ ਉਹ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਆਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। 2015 ਤੋਂ ਬਾਅਦ ਮੋਦੀ ਦੀ ਇਹ ਯੂ.ਏ.ਈ. ਦੀ 7ਵੀਂ ਫੇਰੀ ਹੈ। ਅਲਸ਼ਾਲੀ ਨੇ ਕਿਹਾ, “ਇਹ ਫੇਰੀ ਬਹੁਤ ਮਹੱਤਵਪੂਰਨ ਹੈ। ਇਹ ਇਸ (ਭਾਰਤ-ਯੂਏਈ) ਸਬੰਧਾਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਸਾਨੂੰ ਮਾਣ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ (ਮੋਦੀ) ਵਿਸ਼ਵ ਸਰਕਾਰੀ ਸੰਮੇਲਨ ਵਿੱਚ ਸਾਡੇ ਮਹਿਮਾਨ ਬਣਨ ਅਤੇ BAPS ਮੰਦਰ ਦਾ ਉਦਘਾਟਨ ਕਰਨ ਲਈ UAE ਆਉਣਗੇ। ਮੈਨੂੰ ਯਕੀਨ ਹੈ ਕਿ ਇਹ ਫੇਰੀ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।