ਮਿਥੁਨ ਚੱਕਰਵਰਤੀ ਫਿਲਮ ‘ਦਾ ਕਸ਼ਮੀਰ ਫਾਈਲਸ’ ਦੀ ਪ੍ਰਮੋਸ਼ਨ ਲਈ ਪੁੱਜੇ ਅਮਰੀਕਾ, ਮਿਲਿਆ ਭਰਵਾਂ ਹੁੰਗਾਰਾ
Tuesday, Nov 30, 2021 - 01:23 PM (IST)
ਨਿਊਯਾਰਕ (ਰਾਜ ਗੋਗਨਾ): ਬਾਲੀਵੁੱਡ ਸੁਪਰਸਟਾਰ ਮਿਥੁਨ ਚੱਕਰਵਰਤੀ (ਮਿਥੁਨ ਦਾਦਾ) ਹਿੰਦੀ ਫਿਲਮ ‘ਦਾ ਕਸ਼ਮੀਰ ਫਾਈਲਸ’ ਫਿਲਮ ਦੀ ਪ੍ਰਮੋਸ਼ਨ ਲਈ ਵਿਸ਼ੇਸ ਤੌਰ ’ਤੇ ਨਿਊਯਾਰਕ ਪਹੁੰਚੇ। ਇਹ ਫਿਲਮ ਅਗਲੇ ਸਾਲ ਭਾਰਤੀ ਗਣਤੰਤਰ ਦਿਵਸ ਮੌਕੇ 26 ਜਨਵਰੀ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਿਊਯਾਰਕ ਤੇ ਨਿਊਜਰਸੀ ’ਚ ਇਸ ਫਿਲਮ ਦੇ ਪ੍ਰੀ-ਰਿਲੀਜ਼ ਨੂੰ ਇੰਨਾ ਹੁੰਗਾਰਾ ਮਿਲਿਆ ਕਿ ਕੁਝ ਹੀ ਸਮੇਂ ’ਚ ਹਾਲ ‘ਸੋਲਡ ਆਊਟ’ ਹੋ ਗਿਆ। ਰੋਡ ਸ਼ੋਅ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ।
ਫਿਲਮ ’ਚ ਦਰਸਾਇਆ ਗਿਆ ਹੈ ਕਿ ਕਸ਼ਮੀਰੀ ਹਿੰਦੂਆਂ ਨੂੰ ਉਨਾਂ ਦੀ ਨਸ਼ਲਕੁਸੀ ਦੀ ਕਹਾਣੀ ਬਾਰੇ ਦੁਨੀਆ ਨੂੰ ਦੱਸਣ ਲਈ 31 ਸਾਲਾਂ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ। ਆਜ਼ਾਦ ਭਾਰਤ ਦੀ ਸਭ ਤੋਂ ਕਾਲੇ ਦੁਖਾਂਤ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਆਖਰਕਾਰ ਕਸ਼ਮੀਰ ਨਸਲਕੁਸ਼ੀ ਦੀ ਪਹਿਲੀ ਸੱਚੀ ਕਹਾਣੀ ਪੇਸ਼ ਹੋਣ ਜਾ ਰਹੀ ਹੈ।
ਮਿਥੁਨ ਚੱਕਰਵਰਤੀ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਸ਼੍ਰੰਸ਼ਕਾਂ ਨੂੰ ਕਿਹਾ ਕਿ ਕਿਰਪਾ ਕਰਕੇ ਇਸ ਕਹਾਣੀ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਵਿਚ ਸਾਡੀ ਮਦਦ ਕਰੋ। ‘ਦ ਕਸ਼ਮੀਰ ਫਾਈਲਜ਼’ ਵਿਵੇਕ ਰੰਜਨ ਅਗਨੀਹੋਤਰੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜੋ ਪਹਿਲਾਂ ‘ਦਿ ਤਾਸ਼ਕੰਦ ਫਾਈਲਜ਼’ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਵੀਡਨ ’ਚ ਹਫ਼ਤੇ ਭਰ ਦੇ ਅੰਦਰ ਦੂਸਰੀ ਵਾਰ ਪ੍ਰਧਾਨ ਮੰਤਰੀ ਚੁਣੀ ਗਈ ਐਂਡਰਸਨ
ਮਿਥੁਨ ਚੱਕਰਵਰਤੀ ਤੋਂ ਇਲਾਵਾ ਅਨੁਪਮ ਖੇਰ, ਅਦਾਕਾਰਾ ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਵੀ ਇਸ ਦਾ ਫਿਲਮ ਦਾ ਹਿੱਸਾ ਹਨ। ਫਿਲਮ ਦੀ ਅਮਰੀਕਾ ਦੇ ਸੂਬੇ ਨਿਊਯਾਰਕ ਅਤੇ ਨਿਊਜਰਸੀ ’ਚ ਪ੍ਰਮੋਸ਼ਨ ਨੂੰ ਇੱਥੋਂ ਦੇ ਭਾਈਚਾਰਕ ਆਗੂ ਸੁਨੀਲ ਹਾਲੀ, ਮੁਕੇਸ਼ ਮੋਦੀ, ਹਰੀਸ਼ ਠੱਕਰ, ਦਲੀਪ ਚੌਹਾਨ ਅਣਥੱਕ ਯਤਨ ਕਰ ਰਹੇ ਹਨ। ਸੁਨੀਲ ਹਾਲੀ ਦਾ ਕਹਿਣਾ ਹੈ ਕਿ ਕਸ਼ਮੀਰ ਦੀਆਂ ਫਾਈਲਾਂ ਤੁਹਾਨੂੰ ਹਿਲਾ ਕੇ ਰੱਖ ਦੇਣਗੀਆਂ। ਮੈਂ ਥੀਏਟਰ ਵਿੱਚ ਹਉਕਿਆਂ ਦੀ ਆਵਾਜ਼ ਸੁਣੀ, ਕੋਈ ਅੱਖ ਅਜਿਹੀ ਨਹੀਂ ਸੀ ਜੋ ਗਿੱਲੀ ਨਹੀਂ ਹੋਈ ਸੀ।ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਇਹ ਫਿਲਮ ਦੇਖੋ। ਆਓ ਆਪਾਂ ਰਲ ਕੇ ਇਤਿਹਾਸ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਠੀਕ ਕਰੀਏ।ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਫ਼ਿਲਮ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਵੀ ਮੌਜੂਦ ਸਨ।