MIT ਨੇ ਇਕ ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਤੇ ਰਿਸਰਚਰਾਂ ਨੂੰ ਭੇਜਿਆ ਭਾਰਤ

Tuesday, Nov 05, 2019 - 05:15 PM (IST)

MIT ਨੇ ਇਕ ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਤੇ ਰਿਸਰਚਰਾਂ ਨੂੰ ਭੇਜਿਆ ਭਾਰਤ

ਵਾਸ਼ਿੰਗਟਨ— ਅਮਰੀਕਾ ਦੇ ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਅੰਤਰਰਾਸ਼ਟਰੀ ਵਿਗਿਆਨ ਤੇ ਤਕਨੀਕ ਪਹਿਲ ਤਹਿਤ ਬੀਤੇ ਕਰੀਬ ਦੋ ਦਹਾਕਿਆਂ 'ਚ ਇਕ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ, ਰਿਸਰਚਰਾਂ ਤੇ ਫੈਕਲਟੀ ਮੈਂਬਰਾਂ ਨੂੰ ਭਾਰਤ ਭੇਜਿਆ ਗਿਆ ਹੈ। ਸੰਸਥਾਨ ਦੇ ਇਕ ਪ੍ਰੋਫੈਸਰ ਨੇ ਇਹ ਜਾਣਕਾਰੀ ਦਿੱਤੀ।

ਐੱਮ.ਆਈ.ਟੀ. 'ਚ 'ਵਿਜ਼ਨ ਐਂਡ ਕਮਿਊਟੇਸ਼ਨਲ ਨਿਊਰੋਸਾਈਂਸ' ਦੇ ਪ੍ਰੋਫੈਸਰ ਪਵਨ ਸਿਨ੍ਹਾ ਨੇ ਇਥੇ ਐੱਮ.ਆਈ.ਟੀ.-ਇੰਡੀਆ ਪ੍ਰੋਗਰਾਮ 'ਚ ਕਿਹਾ ਕਿ ਦੇਸ਼ ਦੀਆਂ ਸਰਹੱਦਾਂ 'ਤੇ ਕੰਮ ਕਰਦੇ ਹੋਏ ਸਾਡਾ ਪ੍ਰੋਗਰਾਮ ਵਿਦਿਆਰਥੀਆਂ, ਰਿਸਰਚਰਾਂ ਤੇ ਫੈਕਲਟੀ ਨੂੰ ਭਾਰਤ ਦੀ ਰਿਸਰਚ, ਤਕਨੀਕ ਤੇ ਨਵੀਨਤਾ ਗਤੀਵਿਧੀਆਂ 'ਚ ਸਭ ਤੋਂ ਜ਼ਿਆਦਾ ਅੱਗੇ ਰਹਿਣ ਤੋਂ ਇਲਾਵਾ ਦੇਸ਼ ਦੇ ਖੁਸ਼ਹਾਲ ਇਤਿਹਾਸ ਤੇ ਸੰਸਕ੍ਰਿਤੀ ਨਾਲ ਰੂ-ਬ-ਰੂ ਹੋਣ ਦੀ ਮੌਕਾ ਦਿੰਦਾ ਹੈ। ਸਿਨ੍ਹਾ ਨੇ ਬੀਤੇ ਹਫਤੇ ਵਾਸ਼ਿੰਗਟਨ ਡੀਸੀ 'ਚ ਇਕ ਸਭਾ 'ਚ ਕਿਹਾ ਕਿ ਐੱਮ.ਆਈ.ਟੀ.-ਇੰਡੀਆ ਨੇ 1998 ਤੋਂ ਭਾਰਤ ਦੀ ਵਿਸ਼ਵ ਪੱਧਰੀ ਕੰਪਨੀਆਂ, ਯੂਨੀਵਰਸਿਟੀਆਂ, ਗੈਰ-ਲਾਭਕਾਰੀ ਸੰਸਥਾਨਾਂ ਤੇ ਗੈਰ-ਸਰਕਾਰੀ ਸੰਗਠਨਾਂ 'ਚ 1000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਇੰਟਰਸ਼ਿਪ ਤੇ ਰਿਸਰਚ ਦੇ ਮੌਕੇ ਪ੍ਰਦਾਨ ਕਰਵਾਏ ਹਨ।


author

Baljit Singh

Content Editor

Related News