ਮਿਜ਼ਾਇਲ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਟਰੰਪ ਨੇ ਮੰਗੇ 4 ਅਰਬ ਡਾਲਰ

11/07/2017 11:00:45 AM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਿਜ਼ਾਇਲ ਸੁਰੱਖਿਆ ਨੂੰ ਤੁਰੰਤ ਬਿਹਤਰ ਬਣਾਉਣ ਲਈ 4 ਅਰਬ ਡਾਲਰ ਦੀ ਲੋੜ ਹੈ। ਅਜਿਹਾ ਉਨ੍ਹਾਂ ਨੇ ਉੱਤਰੀ ਕੋਰੀਆ ਤੋਂ ਵਧਦੇ ਖਤਰੇ ਦੇ ਸ਼ੱਕ ਦੇ ਮੱਦੇਨਜ਼ਰ ਕਿਹਾ ਹੈ। ਕਾਂਗਰਸ ਨੂੰ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਅਫਗਾਨਿਸਤਾਨ ਵਿਚ 3,500 ਜਵਾਨਾਂ ਨੂੰ ਭੇਜਣ ਲਈ 1.2 ਅਰਬ ਡਾਲਰ ਦੀ ਜ਼ਰੂਰਤ ਹੈ ਜਦੋਂ ਕਿ ਅਮਰੀਕੀ ਜਲ-ਸੈਨਾ ਦੀਆਂ ਕਿਸ਼ਤੀਆਂ ਦੀ ਮੁਰੰਮਤ ਲਈ 0.7 ਅਰਬ ਡਾਲਰ ਦੀ ਲੋੜ ਹੈ। ਫਿਲਹਾਲ ਟਰੰਪ ਹਿੰਦ-ਪ੍ਰਸ਼ਾਂਤ ਖੇਤਰ ਵਿਚ 2 ਹਫ਼ਤੇ ਦੇ ਦੌਰੇ ਉੱਤੇ ਹਨ। ਇਸ ਦੌਰਾਨ ਉਨ੍ਹਾਂ ਦਾ ਖਾਸ ਧਿਆਨ ਉੱਤਰੀ ਕੋਰੀਆ ਉੱਤੇ ਹੈ। ਟਰੰਪ ਨੇ ਕਿਹਾ ਕਿ 4 ਅਰਬ ਡਾਲਰ ਲਈ ਉਨ੍ਹਾਂ ਨੇ ਜੋ ਬੇਨਤੀ ਕੀਤੀ ਹੈ, ਉਹ ਉੱਤਰੀ ਕੋਰੀਆ ਵੱਲੋਂ ਸਾਹਮਣੇ ਆ ਰਹੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਮਿਜ਼ਾਇਲ ਦੀ ਹਾਰ ਅਤੇ ਸੁਰੱਖਿਆ ਦੀ ਸਮਰੱਥਾ ਨੂੰ ਵਧਾਉਣਾ ਹੈ। ਇਸ ਗੱਲਬਾਤ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ,''ਇਹ ਬੇਨਤੀ ਉੱਤਰੀ ਕੋਰੀਆ ਵੱਲੋਂ ਅਮਰੀਕਾ, ਸਾਡੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਖਿਲਾਫ (ਜੇਕਰ ਕੋਈ ਹੋਵੇ ਤਾਂ) ਛੱਡੇ ਜਾਣ ਵਾਲੇ ਬੈਲਿਸਟਿਕ ਮਿਜ਼ਾਇਲਾਂ ਦੇ ਇਸਤੇਮਾਲ ਦੀ ਪਛਾਣ, ਉਸ ਨੂੰ ਹਾਰ ਦੇਣ ਅਤੇ ਉਸ ਤੋਂ ਬਚਾਅ ਦੇ ਮੱਦੇਨਜ਼ਰ ਹੈ।'' ਇਸ ਬੇਨਤੀ ਵਿਚ ਅਮਰੀਕੀ ਜਲ-ਸੈਨਾ ਦੀਆਂ ਕਿਸ਼ਤੀਆਂ, ਯੂ. ਐਸ. ਐਸ. ਜਾਨ ਐਸ ਮੱਕੇਨ ਅਤੇ ਯੂ. ਐਸ. ਐਸ ਫਿਟਜਗੇਰਾਲਡ ਨੂੰ ਹੋਏ ਨੁਕਸਾਨ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਅਭਿਆਨਾਂ ਲਈ ਤਿਆਰ ਕਰਨਾ ਸ਼ਾਮਲ ਹੈ। ਰਿਪਬਲੀਕਨ ਨੇਤਾਵਾਂ, ਸੈਨੇਟਰ ਜਾਨ ਮੱਕੇਨ ਅਤੇ ਕਾਂਗਰਸ ਮੈਂਬਰ ਮੈਕ ਥਾਰਨਬੇਰੀ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਮੱਕੇਨ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਪ੍ਰਧਾਨ ਹਨ ਅਤੇ ਥਾਰਨਬੇਰੀ ਸਦਨ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਮੁਖੀ ਹਨ। ਜਾਪਾਨ ਦੇ ਆਪਣੇ ਪਹਿਲੇ ਦੌਰੇ ਦੇ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਟਰੰਪ ਦੱਖਣੀ ਕੋਰੀਆ ਪੁੱਜੇ। ਇਸ ਤੋਂ ਬਾਅਦ ਉਹ ਚੀਨ ਜਾਣਗੇ। ਉਨ੍ਹਾਂ ਦੇ ਦੌਰੇ ਵਿਚ ਵਿਅਤਨਾਮ ਅਤੇ ਫਿਲੀਪੀਨ ਵੀ ਸ਼ਾਮਲ ਹਨ।


Related News