80 ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਰਕ ਪਰਮਿਟ ਬਾਰੇ ਕੀਤਾ ਗਿਆ ਗੁੰਮਰਾਹ
Thursday, Nov 09, 2017 - 05:03 AM (IST)

ਐਲਬਰਟਾ— ਐਲਬਰਟਾ 'ਚ ਪੜ੍ਹ ਰਹੇ ਦਰਜਨਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਕੈਨੇਡਾ 'ਚ ਰਹਿਣ ਜੇ ਮੌਕਿਆਂ ਬਾਰੇ ਗੁੰਮਰਾਹ ਕੀਤਾ ਗਿਆ ਤੇ ਹੁਣ ਕੋਰਸ ਖਤਮ ਹੋਣਦਾ ਸਮਾਂ ਨੇੜੇ ਆਉਣ 'ਤੇ ਇਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਇੰਮੀਗ੍ਰੇਸ਼ਨ ਦੀ ਵਕਾਲਤ ਕਰਨ ਵਾਲੀ ਇਕ ਜਥੇਬੰਦੀ 'ਮਾਈਗ੍ਰੈਂਟ ਐਲਬਰਟਾ' ਨੇ ਕਿਹਾ ਕਿ ਕਰੀਬ 80 ਵਿਦੇਸ਼ੀ ਵਿਦਿਆਰਥੀਆਂ ਨੇ ਦੋ ਸਾਲ ਪਹਿਲਾਂ ਐਡਮਿੰਟਨ ਦੇ ਇਕ ਪ੍ਰਾਇਵੇਟ ਕਾਲਜ 'ਚ ਇਸ ਇਰਾਦੇ ਨਾਲ ਦਾਖਲਾ ਲਿਆ ਸੀ ਕਿ ਡਿਪਲੋਮਾ ਪੂਰਾ ਹੋਣ ਪਿੱਛੋਂ ਉਹ ਵਰਕ ਪਰਮਿਟ ਲਈ ਅਧਿਕਾਰਤ ਹੋਣਗੇ ਪਰ ਜ਼ਿਆਦਾਤਰ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਫੈਡਰਲ ਯੋਜਨਾ ਦੇ ਘੇਰੇ 'ਚ ਨਹੀਂ ਆਉਂਦੇ।
ਜਥੇਬੰਦੀ ਨੇ ਦੋਸ਼ ਲਗਾਇਆ ਕਿ ਇੰਮੀਗ੍ਰੇਸ਼ਨ ਸਲਾਹਕਾਰਾਂ ਨੇ ਜਾਣ ਬੁੱਝ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਤੇ ਕਾਲਜ ਨੇ ਵੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਫੈਡਰਲ ਸਰਕਾਰ ਦੀ ਵੈੱਬਸਾਈਟ 'ਤੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਕਿ ਸਬੰਧਤ ਕੋਰਸ 'ਚ ਦਾਖਲਾ ਲੈਣ ਵਾਲੇ ਭਵਿੱਖ 'ਚ ਕਿਹੜੇ ਖੇਤਰ 'ਚ ਜਾ ਸਕਦੇ ਹਨ। ਮਾਈਗ੍ਰੇਂਟ ਕੈਨੇਡਾ ਦੇ ਮਾਰਕੋ ਲੂਸੀਆਨੋ ਨੇ ਕਿਹਾ ਕਿ ਵਿਦਾਸ਼ੇ ਤੋਂ ਆਏ ਵਿਦਿਆਰਥੀ ਇਸ ਆਸ 'ਚ ਸਨ ਕਿ ਪੜ੍ਹਾਈ ਖਤਮ ਹੋਣ 'ਤੇ ਵਰਕ ਪਰਮਿਟ ਮਿਲ ਜਾਵੇਗਾ ਪਰ ਅਜਿਹਾ ਨਹੀਂ ਹੋ ਰਿਹਾ।
ਪਿਛਲੇ ਕੁਝ ਹਫਤਿਆਂ ਦੌਰਾਨ ਫੈਡਰਲ ਨੇ ਆਪਣੀ ਵੈੱਬਸਾਈਟ ਰਾਹੀ ਚਿਤਾਵਨੀ ਜਾਰੀ ਕੀਤੀ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ਸਾਰੇ ਕਾਲਜ ਪੋਸਟ ਗ੍ਰੈਜੁਏਟ ਵਰਕ ਪ੍ਰੋਗਰਾਮ ਲਈ ਯੋਗ ਨਹੀਂ ਹੋਣਗੇ। ਉਧਰ ਸੋਲੋਮਨ ਕਾਲਜ ਦੇ ਪ੍ਰੋਗਰਾਮ ਮੈਨੇਜਰ ਬੈਨ ਲਾਓ ਨੇ ਮੰਨਿਆ ਕਿ ਪਿਛਲੇ ਸਾਲ ਕਾਲਜ ਦੇ ਮਹਿਮਾਨ ਨਿਵਾਜ਼ੀ ਕੋਰਸ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਪਰ ਅਸੀਂ ਕਿਸੇ ਨਾਲ ਪੋਸਟ ਗ੍ਰੈਜੁਏਟ ਵਰਕ ਪਰਮਿਟ ਦਾ ਕੋਈ ਵਾਅਦਾ ਨਹੀਂ ਕੀਤਾ ਕਿਉਂਕਿਕ ਇਹ ਕੰਮ ਇੰਮੀਗ੍ਰੇਸ਼ਨ ਮਹਿਕਮੇ ਦਾ ਹਾ ਤੇ ਅਸੀਂ ਹਾਂ ਜਾਂ ਨਹੀਂ ਕਰ ਸਕਦੇ।