ਗਿਲਗਿਤ-ਬਾਲਿਤਸਤਾਨ ''ਚ ਘੱਟ ਗਿਣਤੀ ਲੋਕਾਂ ਨੂੰ ਵੀ ਚੋਣ ਲੜਨ ਦਾ ਅਧਿਕਾਰੀ ਮਿਲੇ : ਇਸਰਾਰ ਉਦੀਨ
Thursday, Oct 08, 2020 - 03:16 PM (IST)

ਪੇਸ਼ਾਵਰ- ਇਸ ਸਾਲ 15 ਨਵੰਬਰ ਨੂੰ ਗਿਲਗਿਤ-ਬਾਲਿਤਸਤਾਨ ਵਿਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇੱਥੇ 7 ਲੱਖ ਤੋਂ ਵੱਧ ਮੁਸਲਿਮ ਵੋਟਰ ਆਪਣੇ ਉਮੀਦਵਾਰਾਂ ਦੇ ਪੱਖ ਵਿਚ ਆਪਣੀ ਵੋਟ ਪਾਉਣਗੇ। ਈਸਾਈ, ਸਿੱਖ ਤੇ ਹੋਰ ਘੱਟ ਗਿਣਤੀ ਜੋ ਕਿ ਬਹੁਤ ਪਹਿਲਾਂ ਤੋਂ ਗਿਲਗਿਤ-ਬਾਲਿਤਸਤਾਨ ਵਿਚ ਰਹਿ ਰਹੇ ਹਨ, ਇੱਥੇ ਉਮੀਦਵਾਰਾਂ ਦੇ ਰੂਪ ਵਿਚ ਇਹ ਚੋਣਾਂ ਨਹੀਂ ਲੜ ਸਕਦੇ ਹਨ। ਹਾਲਾਂਕਿ 2015 ਦੇ ਬਾਅਦ ਗਿਲਗਿਤ-ਬਾਲਿਤਸਤਾਨ ਵਿਚ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ, ਇਨ੍ਹਾਂ ਘੱਟ ਗਿਣਤੀਆਂ ਨੂੰ ਗਿਲਗਿਤ-ਬਾਲਿਤਸਤਾਨ ਦੇ ਸਥਾਨਕ ਬਾਡੀਜ਼ ਦੀ ਚੋਣ ਲੜਨ ਦਾ ਅਧਿਕਾਰ ਦਿੱਤਾ ਗਿਆ ਸੀ।
ਮਨੁੱਖੀ ਅਧਿਕਾਰ ਕਾਰਜਕਰਤਾ ਤੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਵਿਭਾਗ ਦੇ ਇਸਰਾਰ ਉਦਿਨ ਨੇ ਕਿਹਾ ਗਿਲਗਿਤ-ਬਾਲਿਤਸਤਾਨ ਵਿਚ 500 ਤੋਂ ਵੱਧ ਈਸਾਈ, ਸਿੱਖ ਤੇ ਹੋਰ ਘੱਟ ਗਿਣਤੀ ਰਹਿ ਰਹੇ ਹਨ ਪਰ ਉਹ ਅਜੇ ਵੀ ਗਿਲਗਿਤ-ਬਾਲਿਤਸਤਾਨ ਵਿਚ ਆਮ ਚੋਣਾਂ ਵਿਚ ਉਮੀਦਵਾਰ ਵਜੋਂ ਚੋਣ ਲੜਨ ਦੇ ਆਪਣੇ ਅਧਿਕਾਰ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵਿਚ ਸਪੱਸ਼ਟ ਰੂਪ ਨਾਲ ਇਨ੍ਹਾਂ ਰਾਜਨੀਤਕ ਅਧਿਕਾਰਾਂ ਦੀ ਗਾਰੰਟੀ ਦਿੱਤੀ ਗਈ ਹੈ, ਪਰ ਉਹ ਇਨ੍ਹਾਂ ਚੋਣਾਂ ਵਿਚ ਆਪਣੇ ਉਮੀਦਵਾਰ ਨਹੀਂ ਚੁਣ ਸਕਦੇ।
ਇਸਰਾਰ ਨੇ ਕਿਹਾ ਕਿ ਪਾਕਿਸਤਾਨ ਦੇ ਸੰਵਿਧਾਨ ਦਾ ਉਲੰਘਣ ਹੈ ਕਿਉਂਕਿ ਅਸੀਂ ਆਪਣੇ ਹੀ ਲੋਕਾਂ ਨੂੰ ਉਨ੍ਹਾਂ ਦੇ ਰਾਜਨੀਤਕ ਅਧਿਕਾਰਾਂ ਤੋਂ ਵੱਖ ਕਰ ਰਹੇ ਹਾਂ।