ਸਵੀਡਨ ''ਚ ਗੋਲੀਬਾਰੀ ਦੌਰਾਨ ਨਾਬਾਲਿਗ ਦੀ ਮੌਤ, ਹਮਲਾਵਰ ਸਾਈਕਲ ''ਤੇ ਫਰਾਰ
Sunday, Nov 10, 2019 - 09:59 PM (IST)

ਹੇਲਸਿੰਕੀ - ਸਵੀਡਨ ਦੇ ਸ਼ਹਿਰ ਮਾਲਮੋ 'ਚ ਭੀੜਭਾੜ ਵਾਲੇ ਬਜ਼ਾਰ 'ਚ ਹੋਈ ਗੋਲੀਬਾਰੀ 'ਚ 15 ਸਾਲਾ ਇਕ ਨੌਜਵਾਨ (ਨਾਬਾਲਿਗ) ਦੀ ਮੌਤ ਹੋ ਗਈ ਅਤੇ ਹੋਰ ਇਕ ਨਾਬਾਲਿਗ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਮਾਲਮੋ ਪੁਲਸ ਨੇ ਦੱਸਿਆ ਕਿ ਐਤਵਾਰ ਰਾਤ ਇਸ ਘਟਨਾ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਪਿੱਜ਼ਾ ਪਾਰਲਰ 'ਚ ਗੋਲੀਆਂ ਚਲਾਈਆਂ। ਦੋਵੇਂ ਪੀੜਤ ਉਸ ਪਿੱਜ਼ਾ ਪਾਰਲਰ 'ਚ ਸਨ।
ਚਸ਼ਮਦੀਦਾਂ ਮੁਤਾਬਕ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਸਾਈਕਲ 'ਤੇ ਫਰਾਰ ਹੋ ਗਏ। ਇਸ ਤੋਂ ਕੁਝ ਸਮੇਂ ਪਹਿਲਾਂ ਹੀ ਮਾਲਮੋ ਜ਼ਿਲੇ 'ਚ ਇਕ ਬੰਬ ਧਮਾਕਾ ਹੋਇਆ ਸੀ। ਉਹ ਬੰਬ ਕਾਰ ਦੇ ਹੇਠਾਂ ਲੱਗਾ ਹੋਇਆ ਸੀ। ਇਸ ਬੰਬ ਧਮਾਕੇ ਨਾਲ ਕਈ ਵਾਹਨਾਂ ਨੂੰ ਨੁਕਸਾਨ ਵੀ ਪਹੁੰਚਿਆ। ਸਵੀਡਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ 'ਚ ਪਿਛਲੇ ਕੁਝ ਸਾਲਾਂ 'ਚ ਧਮਾਕੇ ਅਤੇ ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ ਜੋ ਮੁੱਖ ਰੂਪ ਤੋਂ ਸੰਗਠਿਤ ਗਿਰੋਹ ਨਾਲ ਜੁੜਿਆ ਹੈ।