ਨੇਪਾਲ 'ਚ ਮਿੰਨੀ ਬੱਸ ਹਾਦਸਾਗ੍ਰਸਤ, ਇਕ ਭਾਰਤੀ ਸਮੇਤ 7 ਲੋਕਾਂ ਦੀ ਮੌਤ

Friday, Sep 23, 2022 - 05:07 PM (IST)

ਨੇਪਾਲ 'ਚ ਮਿੰਨੀ ਬੱਸ ਹਾਦਸਾਗ੍ਰਸਤ, ਇਕ ਭਾਰਤੀ ਸਮੇਤ 7 ਲੋਕਾਂ ਦੀ ਮੌਤ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਬਾਗਮਤੀ ਸੂਬੇ ਵਿੱਚ ਇੱਕ ਮਿੰਨੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 25 ਸਾਲਾ ਭਾਰਤੀ ਸਮੇਤ ਸੱਤ ਯਾਤਰੀਆਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਕਾਠਮੰਡੂ ਤੋਂ ਬੀਰਗੰਜ ਜਾ ਰਹੀ ਮਿੰਨੀ ਬੱਸ ਵੀਰਵਾਰ ਨੂੰ ਬਾਗਮਤੀ 'ਚ ਮਕਵਾਨਪੁਰ ਜ਼ਿਲੇ ਦੇ ਜੁਰੀਖੇਤ 'ਚ ਇਕ ਮੋੜ 'ਤੇ ਪਲਟ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਕੰਬੋਡੀਆ 'ਚ ਡੁੱਬੀ ਕਿਸ਼ਤੀ, ਇਕ ਵਿਅਕਤੀ ਦੀ ਮੌਤ ਤੇ 20 ਤੋਂ ਵਧੇਰੇ ਲੋਕ ਲਾਪਤਾ

ਰਾਈਜ਼ਿੰਗ ਨੇਪਾਲ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਬਿਹਾਰ ਦੇ ਮੋਤੀਹਾਰੀ ਦੇ ਸ਼ਰਨ ਨਰਾਇਣ ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਖ਼ਬਾਰ ਮੁਤਾਬਕ ਇਸ ਹਾਦਸੇ 'ਚ ਜਾਨ ਗਵਾਉਣ ਵਾਲੇ 7 ਲੋਕਾਂ 'ਚੋਂ 6 ਦੀ ਪਛਾਣ ਹੋ ਗਈ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "6 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਇੱਕ ਨੇ ਭੀਮਫੇਦੀ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਇਲਾਜ ਦੌਰਾਨ ਆਪਣੀ ਜਾਨ ਗੁਆ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News

News Hub