ਚੀਨ ਵਿਚ ਮਾਈਨ ਹਾਦਸਾ, 20 ਲੋਕਾਂ ਦੀ ਮੌਤ
Saturday, Feb 23, 2019 - 08:48 PM (IST)
ਸ਼ੰਘਾਈ (ਏ.ਐਫ.ਪੀ.)- ਉੱਤਰੀ ਚੀਨ ਵਿਚ ਸ਼ਨੀਵਾਰ ਨੂੰ ਇਕ ਮਾਈਨ ਵਿਚ ਹਾਦਸਾ ਵਾਪਰ ਗਿਆ, ਜਿਸ ਕਾਰਨ 20 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਹੋਰ 30 ਲੋਕ ਜ਼ਖਮੀ ਹੋ ਗਏ। ਸਰਕਾਰੀ ਨਿਊਜ਼ ਏਜੰਸੀ ਨੇ ਇਹ ਖਬਰ ਜਨਤਕ ਕੀਤੀ ਹੈ। ਉਸ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰੇ ਇਹ ਦੁਰਘਟਨਾ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 15 ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ, ਜਦੋਂ ਕਿ ਪੰਜ ਹੋਰ ਲੋਕਾਂ ਦੀ ਮੌਤ ਬਾਅਦ ਵਿਚ ਹੋਈ। ਹਾਦਸੇ ਵਿਚ ਜ਼ਖਮੀ 30 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਿਪੋਰਟ ਵਿਚ ਘਟਨਾ ਬਾਰੇ ਅਜੇ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।