ਕੋਲੰਬੀਆ ''ਚ ਵਾਪਰਿਆ ਖਾਨ ਹਾਦਸਾ, 21 ਮਜ਼ਦੂਰਾਂ ਦੀ ਮੌਤ
Friday, Mar 17, 2023 - 02:08 PM (IST)
ਬੋਗੋਟਾ (ਭਸ਼ਾ)- ਕੇਂਦਰੀ ਕੋਲੰਬੀਆ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਬਚਾਅ ਮੁਹਿੰਮ ਵੀਰਵਾਰ ਨੂੰ ਸਮਾਪਤ ਹੋ ਗਈ। ਇਹ ਖਾਨ ਇਸ ਹਫ਼ਤੇ ਦੇ ਸ਼ੁਰੂ ਵਿੱਚ ਢਹਿ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ 21 ਮਜ਼ਦੂਰਾਂ ਦੀ ਮੌਤ ਹੋ ਗਈ। ਕੁੰਡੀਨਾਮਰਕਾ ਸੂਬੇ ਦੇ ਸੁਤਾਟੋਸਾ ਸ਼ਹਿਰ ਨੇੜੇ ਮੰਗਲਵਾਰ ਦੇਰ ਰਾਤ ਧਮਾਕੇ ਤੋਂ ਬਾਅਦ ਖਾਨ ਢਹਿ ਗਈ, ਜਿਸ ਨਾਲ ਇਸਦੇ ਕਈ ਪ੍ਰਵੇਸ਼ ਦੁਆਰ ਬੰਦ ਹੋ ਗਏ। ਬਚਾਅ ਟੀਮਾਂ ਨੇ ਬਚੇ ਲੋਕਾਂ ਨੂੰ ਲੱਭਣ ਅਤੇ ਲਾਸ਼ਾਂ ਨੂੰ ਕੱਢਣ ਲਈ 30 ਘੰਟਿਆਂ ਤੋਂ ਵੱਧ ਸਮੇਂ ਤੱਕ ਲਗਾਤਾਰ ਕੰਮ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਦੋ ਨਾਬਾਲਗ ਵਿਦਿਆਰਥਣਾਂ ਨੇ 12 ਸਾਲ ਦੀ ਕੁੜੀ ਦਾ ਕੀਤਾ ਕਤਲ, 30 ਵਾਰ ਮਾਰਿਆ ਚਾਕੂ
ਕੁੰਡੀਨਾਮਰਕਾ ਸੂਬੇ ਦੇ ਗਵਰਨਰ ਨਿਕੋਲਸ ਗਾਰਸੀਆ ਨੇ ਕਿਹਾ ਕਿ ਨੌਂ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਅਤੇ ਇਲਾਜ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦੋਂ ਕਿ ਆਪਣੀ ਜਾਨ ਗੁਆਉਣ ਵਾਲੇ ਮਾਈਨਰਾਂ ਦੇ ਪਰਿਵਾਰਾਂ ਨੂੰ ਮਨੋਵਿਗਿਆਨਕ ਸਹਾਇਤਾ ਦਿੱਤੀ ਜਾ ਰਹੀ ਹੈ। ਕੋਲੰਬੀਆ ਦੇ ਖਾਨ ਮੰਤਰੀ ਆਇਰੀਨ ਵੇਲੇਜ਼ ਨੇ ਵੀਰਵਾਰ ਨੂੰ ਕਿਹਾ ਕਿ ਧਮਾਕਾ ਖਾਨ ਦੇ ਅੰਦਰ ਮੀਥੇਨ ਗੈਸ ਕਾਰਨ ਹੋਇਆ। ਉਨ੍ਹਾਂ ਕਿਹਾ ਕਿ ਕੰਪਲੈਕਸ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਅਧਿਕਾਰੀ ਜਾਂਚ ਨਹੀਂ ਕਰ ਲੈਂਦੇ ਕਿ ਧਮਾਕਾ ਕਿਵੇਂ ਹੋਇਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।