ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੂੰ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਕੀਤੀ ਤਾਕੀਦ

02/15/2021 5:57:15 PM

ਵਾਸ਼ਿੰਗਟਨ (ਬਿਊਰੋ): ਭਾਰਤ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਂਜੀ ਮੀਨਾ ਹੈਰਿਸ ਨੂੰ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਤੋਂ ਕਰਾਰਾ ਝਟਕਾ ਲੱਗਾ ਹੈ। ਅਸਲ ਵਿਚ ਮੀਨਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਲੋਕਪ੍ਰਿਅਤਾ ਦੀ ਵਰਤੋਂ ਆਪਣੇ ਬ੍ਰਾਂਡ ਨੂੰ ਵਧਾਵਾ ਦੇਣ ਲਈ ਕਰ ਰਹੀ ਸੀ। ਵ੍ਹਾਈਟ ਹਾਊਸ ਨੇ ਹੁਣ ਮੀਨਾ ਹੈਰਿਸ ਨੂੰ ਸਪੱਸ਼ਟ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਉਹ ਕਮਲਾ ਹੈਰਿਸ ਦਾ ਨਾਮ ਆਪਣੇ ਬ੍ਰਾਂਡ ਨੂੰ ਬਣਾਉਣ ਵਿਚ ਨਾ ਕਰੇ।

ਵ੍ਹਾਈਟ ਹਾਊਸ ਦੇ ਅਧਿਕਾਰੀ ਇਸ ਗੱਲ ਤੋਂ ਚਿੰਤਤ ਹਨ ਕਿ ਮੀਨਾ ਹੈਰਿਸ ਦਾ ਆਪਣੇ ਬ੍ਰਾਂਡ ਨੂੰ ਵਧਾਵਾ ਦੇਣ ਦਾ ਨੈਤਿਕ ਅਸਰ ਪੈ ਸਕਦਾ ਹੈ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਮੀਨਾ ਹੈਰਿਸ ਦੇ ਬਾਰੇ ਕਿਹਾ,''ਕੁਝ ਚੀਜ਼ਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ।'' ਮੀਨਾ ਹੈਰਿਸ ਦਾ ਬ੍ਰਾਂਡ ਬਾਈਡੇਨ-ਕਮਲਾ ਦੀ ਨਵੀਂ ਬਣੀ ਸਰਕਾਰ ਲਈ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ।

PunjabKesari

ਕਮਲਾ ਹੈਰਿਸ ਦੇ ਨਾਮ ਦੀ ਵਰਤੋਂ
ਮੀਨਾ ਹੈਰਿਸ ਪੇਸ਼ੇ ਤੋਂ ਵਕੀਲ ਹੈ ਅਤੇ ਹੁਣ ਉੱਦਮੀ ਬਣ ਗਈ ਹੈ। ਉਹਨਾਂ ਦੇ ਇੰਸਟਾਗ੍ਰਾਮ 'ਤੇ 8 ਲੱਖ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਉਹ ਰਾਜਨੀਤਕ ਤੋਂ ਲੈ ਕੇ ਨਿੱਜੀ ਮੁੱਦਿਆਂ 'ਤੇ ਅਕਸਰ ਕੁਮੈਂਟ ਕਰਦੀ ਰਹਿੰਦੀ ਹੈ। ਉਹਨਾਂ ਨੇ ਬੀਬੀਆਂ ਦੇ ਇਕ ਕੱਪੜਿਆਂ ਦਾ ਬ੍ਰਾਂਡ ਬਣਾਇਆ ਹੈ। ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਤੋਂ ਠੀਕ ਪਹਿਲਾਂ ਉਹਨਾਂ ਦੀ ਕਿਤਾਬ ਜਾਰੀ ਹੋਈ ਸੀ। ਉਹ ਕਈ ਟੀਵੀ ਡਿਬੇਟਸ ਮਤਲਬ ਬਹਿਸ ਦੇ ਕਈ ਮੁੱਦਿਆਂ 'ਤੇ ਰਾਏ ਦਿੰਦੀ ਰਹੀ ਹੈ। ਚੋਣਾਂ ਦੇ ਬਾਅਦ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਅਜਿਹਾ ਕੋਈ ਉਤਪਾਦ ਨਹੀਂ ਬਣਾ ਸਕਦੀ ਹੈ ਜਿਸ ਵਿਚ ਉਪ ਰਾਸ਼ਟਰਪਤੀ ਦਾ ਨਾਮ ਹੋਵੇ। ਵ੍ਹਾਈਟ ਹਾਊਸ ਦੇ ਇਕ ਅਧਿਾਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਤਾਬ 'ਤੇ 'ਵਾਈਸ ਪ੍ਰੈਸੀਡੈਂਟ ਆਂਟੀ' ਲਿਖਣਾ ਵੀ ਨੈਤਿਕਤਾ ਦੇ ਵਰਤਮਾਨ ਨਿਯਮਾਂ ਖ਼ਿਲਾਫ਼ ਹੈ। ਸੰਘੀ ਵਕੀਲ ਨੇ ਮੀਨਾ ਹੈਰਿਸ ਨੂੰ ਨਵੇਂ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ ਪਰ ਇਸ ਮਗਰੋਂ ਵੀ ਉਹ ਬਾਈਡੇਨ ਦੇ ਡੋਨਰ ਨਾਲ ਨਿੱਜੀ ਪਲੇਨ ਵਿਚ ਉੱਡਦੀ ਦੇਖੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਲਗਜ਼ਰੀ ਬੇੜੇ 'ਚ ਲੱਗੀ ਅੱਗ, ਬਚਾਅ ਕੰਮ ਜਾਰੀ 

ਕਿਸਾਨਾਂ ਦੇ ਸਮਰਥਨ ਵਿਚ ਕੀਤਾ ਟਵੀਟ
ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਪਿਛਲੇ ਦਿਨੀ ਮੀਨਾ ਹੈਰਿਸ ਨੇ ਟਵੀਟ ਕੀਤਾ ਸੀ। ਇਸ ਤੋਂ ਪਹਿਲਾਂ ਸ਼ਾਇਦ ਹੀ ਕੋਈ ਉਸ ਨੂੰ ਭਾਰਤ ਵਿਚ ਜਾਣਦਾ ਸੀ। ਭਾਵੇਂਕਿ ਪੇਸ਼ੇ ਤੋਂ ਵਕੀਲ ਮੀਨਾ ਲੇਖਕਾ ਦੇ ਤੌਰ 'ਤੇ ਵੀ ਅਮਰੀਕਾ ਵਿਚ ਕਾਫੀ ਮਸ਼ਹੂਰ ਹੈ। ਉਹਨਾਂ ਵੱਲੋਂ ਹਾਲ ਹੀ ਵਿਚ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਟਵੀਟ ਮਗਰੋਂ ਉਹ ਭਾਰਤੀ ਸੋਸ਼ਲ ਮੀਡੀਆ ਯੂਜ਼ਰਾਂ ਦੇ ਇਕ ਸਮੂਹ ਦੇ ਨਿਸ਼ਾਨੇ 'ਤੇ ਆ ਗਈ ਸੀ।

PunjabKesari

ਉਹਨਾਂ ਨੇ ਫਿਰ ਪਲਟਵਾਰ ਕੀਤਾ ਸੀ। ਮੀਨਾ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਲਿਖਿਆ,''ਮੈਂ ਡਰਾਂਗੀ ਨਹੀਂ ਅਤੇ ਚੁੱਪ ਨਹੀਂ ਰਹਾਂਗੀ।''

PunjabKesari

ਜਾਣੋ ਮੀਨਾ ਹੈਰਿਸ ਦੇ ਬਾਰੇ
ਮੀਨਾ, ਕਮਲਾ ਹੈਰਿਸ ਦੀ ਭੈਣ ਮਾਇਆ ਦੀ ਬੇਟੀ ਹੈ। ਵੱਕਾਰੀ ਸਟੈਨਫੋਰਡ ਅਤੇ ਹਾਰਵਰਡ ਲਾਅ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੀ ਮੀਨਾ ਨੇ ਡਾਟਾ ਪ੍ਰਾਈਵੇਸੀ ਅਤੇ ਸਾਈਬਰ ਸਿਕਓਰਿਟੀ ਦੇ ਲਈ ਅਟਾਰਨੀ ਦੇ ਤੌਰ 'ਤੇ ਕੰਮ ਕੀਤਾ ਹੈ। ਉਹ ਨਿਊਯਾਰਕ ਟਾਈਮਜ਼ ਬੈਸਟ ਸੇਲਿੰਗ ਲੇਖਕਾ ਵੀ ਹੈ।ਕੁਝ ਹੀ ਹਫ਼ਤੇ ਪਹਿਲਾਂ ਉਹਨਾਂ ਦੀ ਕਿਤਾਬ 'Ambitious Girl' ਰਿਲੀਜ ਹੋਈ ਹੈ। ਉਹਨਾਂ ਨੇ ਆਪਣੀ ਮਾਂ ਅਤੇ ਕਮਲਾ 'ਤੇ ਵੀ ਇਕ ਪਿਕਚਰ ਬੁੱਕ  'Kamala and Maya's Big Idea' ਲਿਖੀ ਹੈ। ਸਮਾਜਿਕ ਨਿਆਂ ਦੀ ਵਕਾਲਤ ਕਰਨ ਵਾਲੀ ਮੀਨਾ ਨੇ  2016 ਵਿਚ 'Phenomenal Women Action Campaign' ਵੀ ਸ਼ੁਰੂ ਕੀਤੀ ਸੀ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News