ਕਾਂਗੋ ਦੇ 2 ਪਿੰਡਾਂ ’ਤੇ ਅੱਤਵਾਦੀਆਂ ਦਾ ਹਮਲਾ, ਘੱਟ ਤੋਂ ਘੱਟ 12 ਲੋਕਾਂ ਦੀ ਮੌਤ

Tuesday, Nov 23, 2021 - 04:10 PM (IST)

ਕਿਨਸ਼ਾਸਾ (ਭਾਸ਼ਾ) : ਕਾਂਗੋ ਦੇ ਇਤੁਰੀ ਸੂਬੇ ਦੇ 2 ਪਿੰਡਾਂ ’ਤੇ ਅੱਤਵਾਦੀਆਂ ਦੇ ਹਮਲੇ ਵਿਚ ਘੱਟ ਤੋਂ ਘੱਟ 12 ਲੋਕ ਮਾਰੇ ਗਏ। ਫ਼ੌਜ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਥੇ ਹੀ ਸਥਾਨਕ ਅਧਿਕਾਰੀਆਂ ਅਤੇ ਖੇਤਰ ਵਿਚ ਹਿੰਸਾ ਦਾ ਪਤਾ ਲਗਾਉਣ ਵਾਲੇ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਦੀ ਸੰਖਿਆ 18 ਤੋਂ 29 ਵਿਚਾਲੇ ਹੈ। 

‘ਕਿਵੂ ਸਕਿਊਰਿਟੀ ਟ੍ਰੈਕਰ’ ਨੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਜ਼ਿਆਦਾਤਰ ਲੋਕ ਡਰੋਡਰੋ ਅਤੇ ਮਬਾ-ਡੋਂਗੋ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਹ ਸਾਰੇ ਆਮ ਨਾਗਰਿਕ ਸਨ। ਨਜ਼ਦੀਕ ਦੇ ਨੌਰਥ ਬੇਹਮਾ ਇਲਾਕੇ ਦੇ ਮੁਖੀ ਵਿਲੀ ਪਿਲੋ ਮੁÇਲੰਦਰੋ ਨੇ ਦੱਸਿਆ ਕਿ ਹਮਲੇ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਹਮਲਾਵਰਾਂ ਨੇ ਡਰੋਡਰੋ ਦੀ ਚਰਚ ਵਿਚ ਵੀ ਲੁੱਟਖੋਹ ਕੀਤੀ। ਕਾਂਗੋ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਮਿਸ਼ਨ ਨੇ ਦੱਸਿਆ ਕਿ ਹਿੰਸਾ ਤੋਂ ਘਬਰਾ ਕੇ ਘੱਟ ਤੋਂ ਘੱਟ 16,000 ਲੋਕਾਂ ਨੇ ਸ਼ਾਂਤੀ ਰੱਖਿਅਕਾਂ ਦੇ ਕੰਟਰੋਲ ਵਾਲੇ ਸਥਾਨ ’ਤੇ ਸ਼ਰਨ ਲਈ ਹੈ।
 


cherry

Content Editor

Related News