ਭਾਰਤੀ ਕੌਂਸਲੇਟ ਜਨਰਲ ਮਿਲਾਨ ਵੱਲੋਂ ਕੌਂਸਲਰ ਸੇਵਾਵਾਂ ਮੁੜ ਬਹਾਲ
Saturday, May 28, 2022 - 02:10 AM (IST)

ਰੋਮ (ਕੈਂਥ) : ਇਟਲੀ 'ਚ ਕੋਵਿਡ-19 ਦੇ ਵੱਧ ਰਹੇ ਮਰੀਜ਼ਾਂ ਨੂੰ ਦੇਖਦਿਆਂ ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਪਾਸਪੋਰਟ/ਓ.ਸੀ.ਆਈ. ਕਾਰਡ ਅਤੇ ਹੋਰ ਫੁਟਕਲ ਸੇਵਾਵਾਂ 29 ਦਸੰਬਰ 2021 ਤੋਂ ਮੁਅੱਤਲ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਹੁਣ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। 15 ਜੂਨ 2022 ਤੋਂ ਮੁਲਾਕਾਤ ਦੇ ਆਧਾਰ 'ਤੇ ਕੌਂਸਲਰ ਸੇਵਾਵਾਂ ਮੁੜ ਸ਼ੁਰੂ ਕਰੇਗਾ। ਇਸ ਲਈ ਕੌਂਸਲੇਟ ਜਨਰਲ ਮਿਲਾਨ 'ਚ ਕੋਰੀਅਰ ਰਾਹੀਂ ਡਾਕ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 31 ਮਈ 2022 ਤੱਕ ਹੋਵੇਗੀ। ਆਨਲਾਈਨ ਅਪੁਆਇੰਟਮੈਂਟ ਮੁਲਾਕਾਤਾਂ ਕੌਂਸਲੇਟ ਜਨਰਲ ਮਿਲਾਨ ਵੈੱਬਸਾਈਟ 'ਤੇ 10 ਜੂਨ 2022 ਤੋਂ ਜਾਰੀ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : Breaking News ਅੰਮ੍ਰਿਤਸਰ : ਪੁਲਸ ਦੇ ਸਾਹਮਣੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ, ਲੱਖਾਂ ਦੀ ਹੋਈ ਲੁੱਟ (ਵੀਡੀਓ)
ਕੌਂਸਲੇਟ ਜਨਰਲ ਮਿਲਾਨ ਵੱਲੋਂ ਐਮਰਜੈਂਸੀ ਸਰਟੀਫਿਕੇਟ, ਮੌਤ ਦੇ ਕੇਸਾਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਾਲ ਸਬੰਧਿਤ ਸੇਵਾਵਾਂ ਡਾਕ ਤੋਂ ਨਿਯੁਕਤੀ ਪ੍ਰਣਾਲੀ ਵਿੱਚ ਇਸ ਸ਼ਿਫਟ ਦੌਰਾਨ ਕੌਂਸਲੇਟ 'ਚ ਵਿਅਕਤੀਗਤ ਤੌਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਰਹਿਣਗੀਆਂ। ਦੱਸਣਯੋਗ ਹੈ ਕਿ 1 ਜੂਨ 2022 ਤੋਂ ਕੌਂਸਲੇਟ 'ਚ ਕੋਰੀਅਰ ਰਾਹੀਂ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਡੀ.ਐੱਚ. ਆਲ ਰਾਹੀਂ ਵਾਪਸ ਕੀਤਾ ਜਾਵੇਗਾ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ