ਸੀਰੀਆਈ ਤੱਟ ਨੇੜੇ ਪ੍ਰਵਾਸੀਆਂ ਦੀ ਕਿਸ਼ਤੀ ਪਲਟੀ, 24 ਲੋਕਾਂ ਦੀ ਹੋਈ ਮੌਤ

09/23/2022 2:10:59 AM

ਦਮਿਸ਼ਕ (ਵਾਰਤਾ) : ਲੈਬਨਾਨ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾਰੀ ਇਕ ਕਿਸ਼ਤੀ ਵੀਰਵਾਰ ਨੂੰ ਸੀਰੀਆਈ ਜਲ ਖੇਤਰ ’ਚ ਪਲਟ ਗਈ, ਜਿਸ ’ਚ 24 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਇਕ ਸੀਰੀਆਈ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਮੁੰਦਰੀ ਬੰਦਰਗਾਹਾਂ ਦੇ ਜਨਰਲ ਡਾਇਰੈਕਟਰ ਸਮੀਰ ਕੋਬ੍ਰੋਸਲੀ ਨੇ ਕਿਹਾ ਕਿ ਜਹਾਜ਼ ’ਤੇ ਸਵਾਰ 15 ਲੋਕਾਂ ਨੂੰ ਬਚਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸੀਰੀਆ ਦੇ ਤੱਟੀ ਸ਼ਹਿਰ ਟਾਟਰਸ ਦੇ ਤੱਟ ਨੇੜੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਦੁਰਘਟਨਾ ’ਚ ਬਚੇ ਲੋਕਾਂ ਦੇ ਬਿਆਨਾਂ ਦੇ ਅਧਾਰ ’ਤੇ ਅਧਿਕਾਰੀ ਨੇ ਕਿਹਾ ਕਿ ਕਿਸ਼ਤੀ ਲੈਬਨਾਨ ਤੋਂ ਕਈ ਦੇਸ਼ਾਂ ਦੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਉਨ੍ਹਾਂ ਦਾ ਕਿੱਥੇ ਜਾਣ ਦਾ ਇਰਾਦਾ ਸੀ, ਇਸ ਦਾ ਅਜੇ ਪਤਾ ਨਹੀਂ ਲੱਗਾ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਦਾ ਨਜ਼ਦੀਕੀ ਗੈਂਗਸਟਰ ਰਣਦੀਪ ਗ੍ਰਿਫ਼ਤਾਰ, ਵੱਡੀ ਸਾਜ਼ਿਸ਼ ਨੂੰ ਦੇਣਾ ਸੀ ਅੰਜਾਮ


Manoj

Content Editor

Related News