ਸੱਟੇਬਾਜ਼ੀ ਕੰਪਨੀ ਨੂੰ ਦਿੱਤੇ PSL ਮੈਚਾਂ ਦੇ ਲਾਈਵ ਸਟ੍ਰੀਮਿੰਗ ਅਧਿਕਾਰ ’ਤੇ ਮਿਆਂਦਾਦ ਨੇ ਕੀਤੀ ਜਾਂਚ ਦੀ ਮੰਗ

03/28/2020 1:23:29 PM

ਲਾਹੌਰ : ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਨੇ ਪਾਕਿਸਤਾਨ ਸੁਪਰ ਲੀਗ ਮੈਚਾਂ ਦੇ ਲਾਈਵ ਸਟ੍ਰੀਮਿੰਗ ਦੇ ਅਧਿਕਾਰ ਬ੍ਰਿਟੇਨ ਸਥਿਤ ਸੱਟੇਬਾਜ਼ ਕੰਪਨੀ ਨੂੰ ਸੌਂਪਣ ਦੀ ਉੱਚ ਪੱਧਰੀ ਸੁਤੰਤਰ ਜਾਂਚ ਕਰਨ ਦੀ ਮੰਗ ਕੀਤੀ। ਮਿਆਂਦਾਦ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਖੇਡਣ ਵਾਲਾ ਦੇਸ਼ ਹੈ ਜਿਸ ਨੇ ਕਈ ਘੋਟਾਲਿਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ। ਉਸ ਨੇ ਸੱਟੇਬਾਜ਼ੀ ਵਿਚ ਸ਼ਾਮਲ ਹੋਣ ਕਾਰਨ ਚੰਗੇ ਖਿਡਾਰੀ ਗੁਆਏਹਨ। ਇਸ ਲਈ ਪੀ. ਐੱਸ. ਐੱਲ. ਮੈਚਾਂ ਦਾ ਸੱਟੇਬਾਜ਼ੀ ਕੰਪਨੀ ਦੀ ਵੈਬਸਾਈਟ ’ਤੇ ਸਿੱਧਾ ਪ੍ਰਸਾਰਣ ਹੋਣਾ ਛੋਟਾ ਮਾਮਲਾ ਨਹੀਂ ਹੈ।

ਪੀ. ਸੀ. ਬੀ. ’ਤੇ ਚੁੱਕੇ ਸਵਾਲ
PunjabKesari
ਮਿਆਂਦਾਦ ਨੇ ਕਿਹਾ ਕਿ ਭਾਂਵੇ ਹੀ ਬ੍ਰਿਟੇਨ ਵਿਚ ਸੱਟੇਬਾਜ਼ੀ ਲੀਗਲ ਹੋਵੇ ਅਤੇ ਕੰਪਨੀ ਨੇ ਸਿੱਧਾ ਪ੍ਰਸਾਰਣ ਸਿਰਫ ਉਨ੍ਹਾਂ ਦੇਸ਼ਾਂ ਵਿਚ ਕੀਤਾ ਜਿੱਥੇ ਸੱਟੇਬਾਜ਼ੀ ਲੀਗਲ ਹੈ, ਤਦ ਵੀ ਪਾਕਿਸਤਾਨ ਬੋਰਡ ਇਸ ਮਾਲੇ ਵਿਚ ਚੁੱਪ-ਚਾਪ ਕਿਉਂ ਬੈਠਾ ਹੈ। ਮਿਆਂਦਾਦ ਨੇ ਕਿਹਾ ਕਿ ਜੂਆ ਤੇ ਸੱਟਾ ਦੋਵੇਂ ਗੈਰ ਕਾਨੂੰਨੀ ਹਨ ਅਤੇ ਪੀ. ਐੱਸ. ਐੱਲ. ਪਾਕਿਸਤਾਨ ਵਿਚ ਹੋ ਰਿਹਾ ਸੀ। ਅਜਿਹੇ ’ਚ ਮੇਰੇ ਲਈ ਸਮਝਣਾ ਮੁਸ਼ਕਿਲ ਹੈ ਕਿ ਪੀ. ਸੀ. ਬੀ. ਨੂੰ ਕਿਵੇਂ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਇਕ ਮੀਡੀਆ ਅਧਿਕਾਰ ਹਿੱਸੇਦਾਰ ਨੇ ਕੌਮਾਂਤਰੀ ਲਾਈਵ ਸਟ੍ਰੀਮਿੰਗ ਅਧਿਕਾਰ ਬ੍ਰਿਟੇਨ ਦੀ ਇਕ ਸੱਟੇਬਾਜ਼ ਕੰਪਨੀ ਨੂੰ ਸੌਂਪੇ ਹਨ।

PunjabKesari


Ranjit

Content Editor

Related News