ਮੈਕਸੀਕੋ 'ਚ ਕੋਰੋਨਾ ਨਾਲ 9 ਹਜ਼ਾਰ ਤੋਂ ਵੱਧ ਮੌਤਾਂ, 24 ਘੰਟੇ 'ਚ 371 ਲੋਕ ਮਰੇ

Saturday, May 30, 2020 - 07:48 AM (IST)

ਮੈਕਸੀਕੋ 'ਚ ਕੋਰੋਨਾ ਨਾਲ 9 ਹਜ਼ਾਰ ਤੋਂ ਵੱਧ ਮੌਤਾਂ, 24 ਘੰਟੇ 'ਚ 371 ਲੋਕ ਮਰੇ

ਮੈਕਸੀਕੋ ਸਿਟੀ— ਮੈਕਸੀਕੋ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ 371 ਲੋਕਾਂ ਦੇ ਮਰਨ ਨਾਲ ਇੱਥੇ ਮ੍ਰਿਤਕਾਂ ਦੀ ਗਿਣਤੀ 9,415 'ਤੇ ਪਹੁੰਚ ਗਈ ਹੈ।

ਉਪ ਸਿਹਤ ਮੰਤਰੀ ਹੁਗੋ ਲੋਪੇਜ ਗੈਟੇਲ ਨੇ ਇਸ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਦੌਰਾਨ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ 3,227 ਵਧਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 84,627 ਹੋ ਗਈ ਹੈ।
ਉੱਥੇ ਹੀ, ਇਸ ਵਿਚਕਾਰ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ (ਯੂ. ਐੱਨ. ਐੱਮ.) ਨੇ ਚੇਤਾਵਨੀ ਦਿੱਤੀ ਹੈ ਕਿ ਮਹਾਂਮਾਰੀ ਨਿਯੰਤਰਣ ਤੋਂ ਬਾਹਰ ਹੋ ਰਹੀ ਹੈ। ਮੈਕਸੀਕੋ ਸਿਟੀ 'ਚ ਦੇਸ਼ 'ਚ ਸਭ ਤੋਂ ਵੱਧ ਕੋਵਿਡ-19 ਕਾਰਨ ਮੌਤਾਂ ਹੋਈਆਂ ਹਨ। ਪੁਸ਼ਟੀ ਹੋਏ ਮਾਮਲਿਆਂ ਅਤੇ ਮੌਤਾਂ ਦੇ ਅਧਾਰ 'ਤੇ ਮੈਕਸੀਕੋ ਦੀ ਮੌਤ ਦਰ ਇਸ ਸਮੇਂ 11.1 ਹੈ, ਜੋ ਕਿ ਵਿਸ਼ਵਵਿਆਪੀ ਦਰ 6.2 ਤੋਂ ਬਹੁਤ ਉਪਰ ਹੈ। ਮੈਕਸੀਕੋ ਸਿਟੀ, ਟਿਜੁਆਨਾ ਅਤੇ ਅਕਾਪੁਲਕੋ ਵਰਗੇ ਕੁਝ ਸ਼ਹਿਰਾਂ ਦੇ ਹਸਪਤਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵੱਡੀ ਆਮਦ ਕਾਰਨ ਭਾਰੀ ਦਬਾਅ ਹੇਠ ਆ ਗਏ ਹਨ।


author

Sanjeev

Content Editor

Related News