ਮੈਕਸੀਕੋ ਤੱਟ ਨਾਲ ਟਕਰਾਇਆ ਤੂਫਾਨ ''ਏਨਰਿਕ'', ਚਿਤਾਵਨੀ ਜਾਰੀ
Sunday, Jun 27, 2021 - 11:40 AM (IST)
ਮੈਕਸੀਕੋ ਸਿਟੀ (ਭਾਸ਼ਾ): ਪੂਰਬੀ ਪ੍ਰਸ਼ਾਂਤ ਖੇਤਰ ਤੋਂ ਸ਼ੁਰੂ ਹੋਇਆ ਮੌਸਮ ਦਾ ਪਹਿਲਾ ਤੂਫਾਨ ਐਤਵਾਰ ਰਾਤ ਮੈਕਸੀਕੋ ਦੇ ਦੱਖਣੀ-ਪੱਛਮੀ ਹਿੱਸੇ ਵੱਲ ਵੱਧ ਗਿਆ। ਇਸ ਕਾਰਨ ਮੌਸਮ ਕੇਂਦਰ ਨੇ ਭਾਰੀ ਮੀਂਹ ਤੋਂ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਹੈ। ਸਮੁੰਦਰੀ ਤੂਫਾਨ 'ਏਨਰਿਕ' ਸ਼ਨੀਵਾਰ ਨੂੰ ਸ਼ੁਰੂ ਹੋਇਆ ਅਤੇ ਇਹ ਸ਼ੁਰੂਆਤੀ ਕੁਝ ਘੰਟੇ ਵਿਚ ਹੀ ਮਜ਼ਬੂਤ ਹੋ ਗਿਆ।'ਅਮਰੀਕੀ ਨੈਸ਼ਨਲ ਹਰੀਕੇਨ ਸੈਂਟਰ' ਨੇ ਕਿਹਾ ਹੈ ਕਿ 140 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਮਗਰੋਂ ਤੂਫਾਨ ਸਥਿਰ ਹੋ ਗਿਆ ਅਤੇ ਅੱਗੇ ਇਸ ਦੇ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ ਨਹੀਂ ਹੈ।
ਇਸ ਤੋਂ ਪਹਿਲਾਂ ਏਨਰਿਕ ਦੇ ਸ਼੍ਰੇਣੀ-ਦੋ ਦੀ ਗਤੀ ਨਾਲ ਅੱਗੇ ਵਧਣ ਦਾ ਅਨੁਮਾਨ ਲਗਾਇਆ ਗਿਆ ਸੀ। ਕੇਂਦਰ ਨੇ ਕਿਹਾ ਕਿ ਇਹ ਤੂਫਾਨ ਐਤਵਾਰ ਰਾਤ ਅਤੇ ਸੋਮਵਾਰ ਨੂੰ ਪਿਊਰਟੋ ਵਲਾਰਤਾ ਦੇ ਦੱਖਣੀ ਤੱਟ ਤੱਕ ਪਹੁੰਚ ਜਾਵੇਗਾ। ਭਵਿੱਖਬਾਣੀ ਵਿਚ ਕਿਹਾ ਗਿਆ ਸੀਕਿ ਤੂਫਾਨ ਅਗਲੇ ਕੁਝ ਦਿਨਾਂ ਤੱਕ ਤੱਟ ਦੇ ਸਮਾਂਤਰ ਵਧੇਗਾ ਅਤੇ ਹੌਲੀ-ਹੌਲੀ ਇਹ ਕਮਜ਼ੋਰ ਹੁੰਦਾ ਜਾਵੇਗਾ। ਇਹ ਤੂਫਾਨ ਸ਼ਨੀਵਾਰ ਨੂੰ ਕਾਬੋ ਕੋਰੀਏਂਟਸ ਦੇ ਦੱਖਣ ਵਿਚ ਕਰੀਬ 345 ਕਿਲੋਮੀਟਰ ਦੀ ਦੂਰੀ 'ਤੇਂ ਕੇਂਦਰਿਤ ਸੀ ਅਤੇ ਫਿਰ 7 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਪੱਛਮ-ਉੱਤਰ-ਪੱਛਮ ਵੱਲ ਵੱਧਣ ਲੱਗਾ।
ਪੜ੍ਹੋ ਇਹ ਅਹਿਮ ਖਬਰ- ਨਿਊ ਮੈਕਸੀਕੋ : ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਹੌਟ ਬੈਲੂਨ, 5 ਲੋਕਾਂ ਦੀ ਮੌਤ
ਹਰੀਕੇਨ ਸੈਂਟਰ ਨੇ ਕਿਹਾ ਕਿ ਏਨਰਿਕ ਕਾਰਨ ਮੈਕਸੀਕੋ ਦੇ ਸਮੁੰਦਰ ਕੰਢੇ ਕੋਲਿਮਾ, ਮਿਚੋਆਕਨ ਅਤੇ ਜਾਲਿਸਕੋ ਰਾਜਾਂ ਵਿਚ 6 ਤੋਂ 12 ਇੰਚ ਤੱਕ ਅਤੇ ਕੁਝ ਥਾਵਾਂ 'ਤੇ 18 ਇੰਚ ਤੱਕ ਮੀਂਹ ਪੈ ਸਕਦਾ ਹੈ। ਮੈਕਸੀਕੋ ਦੇ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਤੂਫਾਨ ਦੇ ਪਹੁੰਚਣ ਤੋਂ ਪਹਿਲਾਂ ਨਾਗਰਿਕਾਂ ਦੀ ਮਦਦ ਲਈ ਮਿਲਟਰੀ ਕਰਮੀਆਂ ਨੂੰ ਭੇਜ ਰਿਹਾ ਹੈ।