ਮੈਕਸੀਕੋ ''ਚ ਵਾਪਰਿਆ ਬੱਸ ਹਾਦਸਾ, 13 ਲੋਕਾਂ ਦੀ ਮੌਤ ਤੇ 50 ਜ਼ਖਮੀ

Friday, Dec 06, 2019 - 09:38 AM (IST)

ਮੈਕਸੀਕੋ ''ਚ ਵਾਪਰਿਆ ਬੱਸ ਹਾਦਸਾ, 13 ਲੋਕਾਂ ਦੀ ਮੌਤ ਤੇ 50 ਜ਼ਖਮੀ

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਦੇ ਚਿਹੁਆਹੁ ਸੂਬੇ ਵਿਚ ਵੀਰਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਪੁਲ ਦੇ ਬੀਮ ਨਾਲ ਟਕਰਾ ਗਈ। ਇਸ ਹਾਦਸੇ ਵਿਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਏ.ਡੀ.ਐੱਨ 40 ਪ੍ਰਸਾਰਕ ਦੇ ਮੁਤਾਬਕ ਇਹ ਹਾਦਸਾ ਡੇਲੀਸੀਅਸ-ਸੌਸੀਲੋ ਹਾਈਵੇਅ 'ਤੇ ਵਾਪਰਿਆ। 

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਤ ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਪੁਲ ਦੇ ਬੀਮ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ 10 ਲੋਕਾਂ ਦੀ ਮੌਤ ਘਟਨਾਸਥਲ 'ਤੇ ਹੋ ਗਈ। ਅੰਕੜਿਆਂ ਮੁਤਾਬਕ ਮੈਕਸੀਕੋ ਵਿਚ ਹਰੇਕ ਸਾਲ ਕਰੀਬ 4 ਲੱਖ ਸੜਕ ਹਾਦਸੇ ਵਾਪਰਦੇ ਹਨ ਜਿਸ ਵਿਚ ਲੱਗਭਗ 16 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।


author

Vandana

Content Editor

Related News