ਅਮਰੀਕਾ ਦੇ ਮਸ਼ਹੂਰ ਪਰਬਤਾਰੋਹੀ ਦੀ ਚੱਟਾਨ ਤੋਂ ਡਿੱਗਣ ਕਾਰਨ ਮੌਤ

Friday, Nov 29, 2019 - 12:38 PM (IST)

ਅਮਰੀਕਾ ਦੇ ਮਸ਼ਹੂਰ ਪਰਬਤਾਰੋਹੀ ਦੀ ਚੱਟਾਨ ਤੋਂ ਡਿੱਗਣ ਕਾਰਨ ਮੌਤ

ਮੈਕਸੀਕੋ ਸਿਟੀ (ਭਾਸ਼ਾ): ਅਮਰੀਕਾ ਦੇ ਵਿਸ਼ਵ ਪ੍ਰਸਿੱਧ ਪਰਬਤਾਰੋਹੀ ਬ੍ਰੈਡ ਗੋਬਰਾਈਟ ਦੀ ਉੱਤਰੀ ਮੈਕਸੀਕੋ ਵਿਚ ਇਕ ਚੱੱਟਾਨ ਤੋਂ ਤਿਲਕਣ ਕਾਰਨ ਮੌਤ ਹੋ ਗਈ। ਸਰਕਾਰੀ ਐਮਰਜੈਸੀ ਸੇਵਾਵਾਂ ਨੇ ਵੀਰਵਾਰ ਨੂੰ ਦੱਸਿਆ ਕਿ 31 ਸਾਲਾ ਗੋਬਰਾਈਟ ਆਪਣੇ ਸਾਥੀ ਐਡੀਯਨ ਜੈਕਬਸਨ (26) ਨਾਲ ਬੁੱਧਵਾਰ ਨੂੰ ਉੱਤਰੀ ਰਾਜ ਨੁਏਵੋ ਲਿਓਨ ਵਿਚ ਸ਼ਾਈਨਿੰਗ ਪਾਥ ਦੇ ਨਾਮ ਨਾਲ ਮਸ਼ਹੂਰ ਰਸਤੇ 'ਤੇ ਚੜ੍ਹਾਈ ਕਰ ਰਹੇ ਸਨ ਜਿੱਥੋਂ ਦੀ ਤਿਲਕਣ ਨਾਲ ਉਨ੍ਹਾਂ ਦੀ ਮੌਤ ਹੋ ਗਈ। 

ਚਸ਼ਮਦੀਦਾਂ ਨੇ ਦੱਸਿਆ ਕਿ ਉਹ 900 ਮੀਟਰ ਦੀ ਚੜ੍ਹਾਈ ਚੜ੍ਹ ਚੁੱਕੇ ਸਨ ਅਤੇ ਹਾਦਸਾ ਹੇਠਾਂ ਉਤਰਦੇ ਸਮੇਂ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਜੈਕਬਸਨ ਇਕ ਉੱਭਰੀ ਹੋਈ ਚੱਟਾਨ 'ਤੇ ਸੁਰੱਖਿਅਤ ਪਹੁੰਚ ਗਏ ਪਰ ਗੋਬਰਾਈਟ ਸੰਭਲ ਨਹੀਂ ਪਾਏ ਅਤੇ ਉੱਥੋਂ 300 ਮੀਟਰ ਹੇਠਾਂ ਆ ਡਿੱਗੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।


author

Vandana

Content Editor

Related News