ਮੈਕਸੀਕੋ ''ਚ ਪ੍ਰਵਾਸੀਆਂ ਦੀ ਤਸਕਰੀ ਮਾਮਲੇ ''ਚ 5 ਲੋਕਾਂ ਨੂੰ ਹੋਈ ਜੇਲ

01/23/2020 10:22:43 AM

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਵਿਚ ਬਿਨਾਂ ਦਸਤਾਵੇਜ਼ ਦੇ 785 ਪ੍ਰਵਾਸੀਆਂ ਨੂੰ ਕਾਰਗੋ ਟਰੱਕਾਂ ਜ਼ਰੀਏ ਭੇਜਣ ਦੇ ਮਾਮਲੇ ਵਿਚ 5 ਲੋਕਾਂ ਨੂੰ ਸਾਢੇ 6 ਸਾਲ ਦੀ ਸਜ਼ਾ ਸੁਣਾਈ ਗਈ। ਵਕੀਲ ਜਨਰਲ ਦੇ ਦਫਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਜ਼ਾ ਪਾਉਣ ਵਾਲੇ ਲੋਕਾਂ ਵਿਚੋਂ 2 'ਤੇ 396 ਪ੍ਰਵਾਸੀਆਂ ਨੂੰ ਮੈਕਸੀਕੋ ਭੇਜਣ ਦਾ ਦੋਸ਼ ਹੈ ਜਦਕਿ 3 ਹੋਰ ਨੇ 389 ਪ੍ਰਵਾਸੀਆਂ ਨੂੰ ਦੇਸ਼ ਵਿਚ ਭੇਜਿਆ ਸੀ। ਇਹਨਾਂ ਸਾਰੇ ਦੋਸ਼ੀਆਂ ਨੂੰ ਵੇਰਾਕਰੂਜ਼ ਰਾਜਾਂ ਵਿਚ ਬੀਤੇ ਸਾਲ ਜੂਨ ਮਹੀਨੇ ਵਿਚ ਚਲਾਈ ਗਈ ਮੁਹਿੰਮ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। 

ਮੈਕਸੀਕੋ ਦੀ ਰਾਸ਼ਟਰੀ ਇਮੀਗ੍ਰੇਸ਼ਨ ਸੰਸਥਾ ਦੀ ਰਿਪੋਰਟ ਦੇ ਮੁਤਾਬਕ 2019 ਦੇ ਆਖਰੀ 6 ਮਹੀਨਿਆਂ ਵਿਚ ਪ੍ਰਬੰਧਕੀ ਅਧਿਕਾਰੀਆਂ ਨੇ ਮਾਲ ਸਪਲਾਈ ਕਰਨ ਵਾਲੇ ਟਰੱਕਾਂ, ਬੱਸਾਂ ਅਤੇ ਆਟੋਮੋਬਾਈਲਾਂ ਦੇ ਜ਼ਰੀਏ ਪ੍ਰਵਾਸੀਆਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ 276 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਮੈਕਸੀਕੋ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਗਰੀਬੀ ਅਤੇ ਹਿੰਸਕ ਅਪਰਾਧ ਤੋਂ ਭੱਜਣ ਵਾਲੇ ਜ਼ਿਆਦਾਤਰ ਮੱਧ ਅਮਰੀਕੀ ਪ੍ਰਵਾਸੀਆਂ ਨੂੰ ਪ੍ਰਤੀ ਵਿਅਕਤੀ 5,600 ਡਾਲਰ ਲੈ ਕੇ ਅਮਰੀਕੀ ਸੀਮਾ ਵਿਚ ਦਾਖਲ ਕਰਵਾਇਆ ਗਿਆ।


Vandana

Content Editor

Related News