ਮੈਕਸੀਕੋ : ਔਰਤਾਂ ਖਿਲਾਫ ਹਿੰਸਾ ਖਤਮ ਕਰਨ ਦੀ ਮੰਗ ਲੈ ਕੇ ਸੜਕਾਂ ''ਤੇ ਉੱਤਰੇ ਲੋਕ
Sunday, Nov 24, 2019 - 02:29 PM (IST)
![ਮੈਕਸੀਕੋ : ਔਰਤਾਂ ਖਿਲਾਫ ਹਿੰਸਾ ਖਤਮ ਕਰਨ ਦੀ ਮੰਗ ਲੈ ਕੇ ਸੜਕਾਂ ''ਤੇ ਉੱਤਰੇ ਲੋਕ](https://static.jagbani.com/multimedia/2019_11image_14_28_493103901hh.jpg)
ਐਕਾਟੇਪੇਕ— ਮੈਕਸੀਕੋ 'ਚ ਔਰਤਾਂ ਖਿਲਾਫ ਹਿੰਸਾ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉੱਤਰੇ। ਪ੍ਰਦਰਸ਼ਨਕਾਰੀਆਂ ਨੇ ਕਈ ਮਾਧਿਅਮਾਂ ਰਾਹੀਂ ਆਪਣਾ ਵਿਰੋਧ ਪ੍ਰਗਟਾਇਆ। ਚਾਰ ਔਰਤਾਂ ਗੁਲਾਬੀ ਅਤੇ ਪੀਲੇ ਰੰਗ ਦੇ ਕੱਪੜੇ ਪਾ ਕੇ ਗਰਮ ਡਾਮਰ 'ਤੇ ਨੰਗੇ ਪੈਰੀਂ ਤੁਰੀਆਂ। ਗੁਲਾਬੀ ਤੇ ਪੀਲਾ ਰੰਗ ਉਨ੍ਹਾਂ ਕਈ ਔਰਤਾਂ ਦਾ ਪਸੰਦੀਦਾ ਇਕ ਰੰਗ ਸੀ, ਜਿਨ੍ਹਾਂ ਦੀ ਹਾਲ ਹੀ 'ਚ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਬ੍ਰਿਸੇਡਾ ਕੈਰੇਨੋ ਦੇ ਸਨਮਾਨ 'ਚ ਇਕ ਸਮਾਰੋਹ ਦਾ ਪ੍ਰਬੰਧ ਕੀਤਾ।
ਕੈਰੇਨੋ ਦਾ ਇਕ ਸਾਲ ਪਹਿਲਾਂ ਮੈਕਸੀਕੋ ਸਿਟੀ ਦੇ ਇਕ ਉਪਨਗਰ ਐਕਾਟੇਪੇਕ 'ਚ ਕਤਲ ਕਰ ਦਿੱਤਾ ਗਿਆ ਸੀ। ਮੈਕਸੀਕੋ 'ਚ ਹਰ ਦਿਨ ਔਸਤਨ 10 ਔਰਤਾਂ ਦਾ ਕਤਲ ਕੀਤਾ ਜਾਂਦਾ ਹੈ, ਜਿਸ ਕਾਰਨ ਇਹ ਔਰਤਾਂ ਲਈ ਦੁਨੀਆ ਦੀ ਸਭ ਤੋਂ ਖਤਰਨਾਕ ਸਥਾਨਾਂ 'ਚੋਂ ਇਕ ਬਣ ਗਿਆ ਹੈ। 'ਨੈੱਟਵਰਕ ਟੂ ਡੀਨਾਉਂਸ ਫੈਮੀਨਿਸਾਈਡਸ ਇਨ ਦਿ ਸਟੇਟ ਆਫ ਮੈਕਸੀਕੋ' ਦੇ ਕੋਆਰਡੀਨੇਟਰ ਮੈਨੁਅਲ ਐਮਾਡਰ ਨੇ ਕਿਹਾ,''ਇੱਥੇ ਬਹੁਤ ਹਿੰਸਾ ਹੋ ਰਹੀ ਹੈ, ਅਸੀਂ ਹਰ ਦਿਨ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦੇ ਹਨ।''