ਮੈਕਸੀਕੋ ''ਚ ਘੱਟ ਉਮਰ ਦੀਆਂ ਕੁੜੀਆਂ ਬਤੌਰ ਲਾੜੀ ਵੇਚੀਆਂ ਜਾ ਰਹੀਆਂ, ਵਿਰੋਧ ਸ਼ੁਰੂ

Thursday, May 27, 2021 - 06:44 PM (IST)

ਮੈਕਸੀਕੋ ਸਿਟੀ (ਬਿਊਰੋ) ਮੌਜੂਦਾ ਸਮੇਂ ਵਿਚ ਔਰਤਾਂ 'ਤੇ ਅੱਤਿਆਚਾਰ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਮੈਕਸੀਕੋ ਵਿਚ 34 ਲੱਖ ਦੀ ਆਬਾਦੀ ਵਾਲਾ ਗਿਉਰੇਰੋ ਰਾਜ ਹੈ, ਜਿੱਥੇ ਮਾਤਾ-ਪਿਤਾ ਆਪਣੀਆਂ ਧੀਆਂ ਨੂੰ ਘੱਟ ਉਮਰ ਵਿਚ ਬਤੌਰ ਲਾੜੀ ਵੇਚ ਦਿੰਦੇ ਹਨ। ਉਹ ਵੀ ਸਿਰਫ ਡੇਢ ਲੱਖ ਰੁਪਏ ਵਿਚ। ਦੱਖਣੀ ਮੈਕਸੀਕੋ ਦੇ ਗਿਉਰੇਰੋ ਵਿਚ ਇਹ ਪਰੰਪਰਾ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਭਾਵੇਂਕਿ ਕਈ ਲੋਕ ਹੁਣ ਇਸ ਦਾ ਵਿਰੋਧ ਕਰ ਰਹੇ ਹਨ।

ਇਸ ਪਰੰਪਰਾ ਨੂੰ ਲੈਕੇ 23 ਸਾਲਾ ਏਲੋਇਨਾ ਫੇਲਿਸਿਯਾਨੋ ਦੱਸਦੀ ਹੈ ਕਿ ਮੈਨੂੰ ਸਿਰਫ 14 ਸਾਲ ਦੀ ਉਮਰ ਵਿਚ ਵੇਚ ਦਿੱਤਾ ਗਿਆ ਸੀ। ਮੈਂ ਮਾਂ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਵੇਚਿਆ ਨਹੀਂ ਜਾਣਾ ਚਾਹੀਦਾ ਪਰ ਮੇਰੀ ਬੇਨਤੀ ਬੇਕਾਰ ਗਈ। ਆਪਣੀ ਬੇਨਤੀ ਬਾਰੇ ਏਲੋਇਨਾ ਕਹਿੰਦੀ ਹੈ,''ਵੇਚਿਆ ਤਾਂ ਜਾਨਵਰਾਂ ਨੂੰ ਜਾਂਦਾ ਹੈ। ਅਸੀਂ ਜਾਨਵਰ ਨਹੀਂ ਇਨਸਾਨ ਹਾਂ।'' ਕੁਝ ਕਾਰਕੁਨ ਦੱਸਦੇ ਹਨ ਕਿ ਗਿਉਰੇਰੋ ਵਿਚ ਅੱਜ ਵੀ ਦਰਜਨਾਂ ਭਾਈਚਾਰਿਆਂ ਵਿਚ ਇਸ ਤਰ੍ਹਾਂ ਦੇ ਸਮਝੌਤੇ ਕੀਤੇ ਜਾਂਦੇ ਹਨ। ਲਾੜੀ ਦੇ ਮਾਤਾ-ਪਿਤਾ 1.45 ਲੱਖ ਰੁਪਏ ਤੋਂ 13 ਲੱਖ ਰੁਪਏ ਮੰਗਦੇ ਹਨ ਅਤੇ ਵਿਆਹ ਕਰਾ ਦਿੰਦੇ ਹਨ।

ਪੜ੍ਹੋ ਇਹ ਅਹਿਮ ਖਬਰ-ਫ੍ਰਾਂਸੀਸੀ ਰਾਸ਼ਟਰਪਤੀ ਨੇ ਰਵਾਂਡਾ ਦੇ ਕਤਲੇਆਮ ਦੀ ਲਈ ਜ਼ਿੰਮੇਵਾਰੀ

ਸੈਂਟਰ ਆਫ ਹਿਊਮਨ ਰਾਈਟਸ ਆਫ ਦੀ ਮਾਊਂਟੇਨ ਦੇ ਨਿਰਦੇਸ਼ਕ ਏਬੇਲ ਬੈਰੇਰਾ ਕਹਿੰਦੇ ਹਨ,''ਇੱਥੇ ਕੁੜੀਆਂ ਪੂਰੀ ਤਰ੍ਹਾਂ ਅਸਰੁੱਖਿਅਤ ਹਨ। ਉਹਨਾਂ ਦਾ ਨਵਾਂ ਪਰਿਵਾਰ ਉਹਨਾਂ ਨੂੰ ਘਰੇਲੂ ਅਤੇ ਖੇਤੀ ਕੰਮਾਂ ਨਾਲ ਗੁਲਾਮ ਬਣਾਉਂਦਾ ਹੈ। ਕਦੇ-ਕਦੇ ਸਹੁਰਾ ਪਰਿਵਾਰ ਉਸ ਦਾ ਯੌਨ ਸ਼ੋਸ਼ਣ ਵੀ ਕਰਦਾ ਹੈ। ਇੱਥੇ ਕੁੜੀਆਂ ਵਸਤਾਂ ਬਣ ਗਈਆਂ ਹਨ।'' 61 ਸਾਲਾ ਮੌਰਿਲਿਯਾ ਜੂਲਿਓ ਨੂੰ ਵੀ ਛੋਟੀ ਉਮਰ ਵਿਚ ਵੇਚ ਦਿੱਤਾ ਗਿਆ ਸੀ। ਉਹ ਕਹਿੰਦੀ ਹੈ ਕਿ ਲੋਕ ਕੁੜੀ ਨੂੰ ਖਰੀਦਣ ਲਈ ਉਸ ਨੂੰ ਸਤਾਉਂਦੇ ਹਨ। ਕਈ ਔਰਤਾਂ ਕਹਿੰਦੀਆਂ ਹਨ ਕਿ ਮੈਂ ਆਪਣੀ ਧੀ ਨੂੰ 5500 ਡਾਲਰ ਵਿਚ ਵੇਚ ਰਹੀ ਹਾਂ ਕਿਉਂਕਿ ਮੈਨੂੰ ਪੈਸੇ ਚਾਹੀਦੇ ਹਨ ਪਰ ਇਹ ਸੁਣ ਕੇ ਮੈਨੂੰ ਦੁਖ ਹੁੰਦਾ ਹੈ ਕਿਉਂਕਿ ਉਹ ਤਾਂ ਉਹਨਾਂ ਦੇ ਹੀ ਬੱਚੇ ਹਨ।

ਗਿਉਰੇਰੋ ਵਿਚ ਪਿਛਲੇ ਸਾਲ 9 ਤੋਂ 17 ਸਾਲ ਦੇ ਵਿਚਕਾਰ ਦੀਆਂ ਕੁੜੀਆਂ ਨੇ 3 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਜਨਮ ਦਿੱਤਾ। ਉਹਨਾਂ ਵਿਚ ਕੁਝ ਨੂੰ ਵਿਆਹ ਲਈ ਵੇਚ ਦਿੱਤਾ ਗਿਆ ਹੈ। 29 ਸਾਲ ਦੇ ਵਿਕਟਰ ਮੋਰੇਨੋ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਪਰੰਪਰਾ ਬਦਲ ਜਾਵੇ ਪਰ ਕੁਝ ਪਿਤਾ ਕਹਿੰਦੇ ਹਨ ਕਿ ਮੈਂ ਜੋ ਚਾਹੁੰਦਾ ਹਾਂ ਉਹੀ ਕਰਾਂਗਾ। ਕਿਉਂਕਿ ਮੇਰੀ ਬੇਟੀ ਹੈ। ਕੋਈ ਮੈਨੂੰ ਇਹ ਨਹੀਂ ਦੱਸੇਗਾ ਕੀ ਕਰਨਾ ਹੈ।


Vandana

Content Editor

Related News