ਮੈਟਰੋ ''ਚ ''How to Kill Men'' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ ''ਤੇ ਛਿੜੀ ਬਹਿਸ (Video)

Wednesday, Jul 01, 2026 - 05:57 PM (IST)

ਮੈਟਰੋ ''ਚ ''How to Kill Men'' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ ''ਤੇ ਛਿੜੀ ਬਹਿਸ (Video)

ਵੈੱਬ ਡੈਸਕ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਮੈਟਰੋ ਵਿਚ ਸਫਰ ਕਰ ਰਹੀ ਇਕ ਮਹਿਲਾ "How to Kill Men and Get Away With It" ਸਿਰਲੇਖ ਵਾਲੀ ਕਿਤਾਬ ਪੜ੍ਹਦੀ ਨਜ਼ਰ ਆ ਰਹੀ ਹੈ। ਕਿਤਾਬ ਦਾ ਨਾਂ ਦੇਖਦੇ ਹੀ ਵੀਡੀਓ ਇੰਟਰਨੈੱਟ ਉੱਤੇ ਚਰਚਾ ਦਾ ਵਿਸ਼ਾ ਬਣ ਗਈ। ਵੀਡੀਓ ਨੂੰ ਹੁਣ ਤੱਕ ਕਰੀਬ 1.9 ਕਰੋੜ (19 ਮਿਲੀਅਨ) ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਚਾਰ ਲੱਖ ਤੋਂ ਵਧੇਰੇ ਲਾਈਕਸ ਮਿਲ ਚੁੱਕੇ ਹਨ। ਵੀਡੀਓ ਵਿਚ ਮਹਿਲਾ ਸ਼ਾਂਤੀਪੂਰਵਕ ਕਿਤਾਬ ਪੜ੍ਹ ਰਹੀ ਹੈ, ਪਰ ਕਿਤਾਬ ਦੇ ਕਵਰ ਉੱਤੇ ਲਿਖਿਆ ਸਿਰਲੇਖ ਦੇਖ ਕੇ ਸੋਸ਼ਲ ਮੀਡਆ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ।

 
 
 
 
 
 
 
 
 
 
 
 
 
 
 
 

A post shared by societynow (@societynow.inn)

ਕੁਝ ਲੋਕਾਂ ਨੇ  ਇਸ ਨੂੰ ਮਜ਼ਾਕੀਆ ਅੰਦਾਜ਼ ਵਿਚ ਲਿਆ। ਕੁਝ ਨੇ ਇਸ ਨੂੰ ਹਾਲ ਦੀਆਂ ਮਸ਼ਹੂਰ ਘਟਨਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਕਈ ਯੂਜ਼ਰਾਂ ਨੇ ਕਿਹਾ ਕਿ ਸਿਰਫ ਸਿਰਲੇਖ ਦੇਖ ਕੇ ਕਿਸੇ ਸਿੱਟੇ ਤੱਕ ਪਹੁੰਚਣਾ ਸਹੀ ਨਹੀਂ ਹੈ। ਕੁਝ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਹੈ ਕਿ ਵੀਡੀਓ ਕਦੋਂ ਰਿਕਾਰਡ ਕੀਤਾ ਗਿਆ। ਇਹ ਕਿਸ ਸ਼ਹਿਰ ਜਾਂ ਕਿਸ ਦੇਸ਼ ਦੀ ਮੈਟਰੋ ਦਾ ਹੈ। ਮਹਿਲਾ ਅਸਲ ਵਿਚ ਕਿਤਾਬ ਪੜ੍ਹ ਰਹੀ ਸੀ ਜਾਂ ਸਿਰਫ ਕਿਤਾਬ ਹੱਥ ਵਿਚ ਸੀ। "How to Kill Men and Get Away With It" ਇਹ ਕੈਟੀ ਬ੍ਰੈਂਟ ਵੱਲੋਂ ਲਿਖਿਆ ਗਿਆ ਇਕ ਕਾਲਪਨਿਕ ਸਾਈਕੋਲਾਜਿਕਲ ਥ੍ਰਿਲਰ, ਡਾਰਕ ਕਾਮੇਡੀ, ਕ੍ਰਾਈਮ ਫਿਕਸ਼ਨ ਤੇ ਸਮਾਜਿਕ ਵਿਅੰਗ ਦਾ ਨਾਵਲ ਹੈ।

ਕੀ ਹੈ ਕਹਾਣੀ?
ਨਾਵਲ ਦੀ ਮੁੱਖ ਪਾਤਰਾ ਕਿਟੀ ਕੋਲਿਨਸ ਨਾਂ ਦੀ ਇਕ ਨੌਜਵਾਨ ਮਹਿਲਾ ਹੈ, ਜੋ ਬਾਹਰ ਤੋਂ ਸਫਲ ਤੇ ਸੋਸ਼ਲ ਮੀਡੀਆ ਉੱਤੇ ਲੋਕਪ੍ਰਿਯ ਦਿਖਦੀ ਹੈ, ਪਰ ਅੰਦਰੋਂ ਗੁੱਸੇ ਤੇ ਨਿਰਾਸ਼ਾ ਨਾਲ ਜੂਝ ਰਹੀ ਹੁੰਦੀ ਹੈ। ਕਹਾਣੀ ਵਿਚ ਉਹ ਪੁਰਸ਼ਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਮਹਿਲਾਵਾਂ ਨਾਲ ਹਿੰਸਾ, ਸ਼ੋਸ਼ਣ ਕਰਦੇ ਹਨ। ਇਸ ਤੋਂ ਬਾਅਦ ਘਟਨਾਕ੍ਰਮ ਅਪਰਾਧ, ਜਾਂਚ ਤੇ ਉਸ ਦੇ ਦੋਹਰੇ ਜੀਵਨ ਦੇ ਆਲੇ-ਦੁਆਲੇ ਅੱਗੇ ਵੱਧਦਾ ਹੈ। ਪੂਰੀ ਕਹਾਣੀ ਕਾਲਪਨਿਕ ਹੈ ਤੇ ਸਸਪੈਂਸ ਤੇ ਵਿਅੰਗ ਦੇ ਰਾਹੀਂ ਸਮਾਜ ਦੇ ਕੁਝ ਮੁੱਦਿਆਂ 'ਤੇ ਟਿੱਪਣੀ ਕਰਦੀ ਹੈ। 

ਇਹ ਅਸਲ ਕਤਲ, ਅਪਰਾਧ ਜਾਂ ਵਿਅਕਤੀ 'ਤੇ ਆਧਾਰਿਤ ਪੁਸਤਕ ਨਹੀਂ ਹੈ। ਇਸ ਨੂੰ ਮਨੋਰੰਜਨ ਤੇ ਸਮਾਜਿਤ ਵਿਅੰਗ ਦੇ ਉਦੇਸ਼ ਨਾਲ ਲਿਖਿਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਾਹਿਤ ਤੇ ਫਿਲਮਾਂ ਵਿਚ ਕਈ ਵਾਰ ਜਾਣਬੁੱਝ ਕੇ ਹੈਰਾਨੀ ਵਾਲੇ ਸਿਰਲੇਖ ਲਿਖੇ ਜਾਂਦੇ ਹਨ, ਤਾਂਕਿ ਪਾਠਕਾਂ ਦਾ ਧਿਆਨ ਆਕਰਸ਼ਿਤ ਕੀਤਾ ਜਾ ਸਕੇ। ਅਜਿਹੇ ਸਿਰਲੇਖਾਂ ਨੂੰ ਅਸਲ ਜ਼ਿੰਦਗੀ ਵਿਚ ਅਪਰਾਧ ਦਾ ਸਮਰਥਨ ਜਾਂ ਮਾਰਗਦਰਸ਼ਨ ਮੰਨਣਾ ਸਹੀ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News