ਅਮਰੀਕੀ ਮਿਊਜ਼ੀਅਮ ਭਾਰਤ ਨੂੰ ਵਾਪਸ ਦੇਵੇਗਾ ਦੇਵੀ ਦੁਰਗਾ ਦੀ ਮੂਰਤੀ
Thursday, Apr 26, 2018 - 11:34 PM (IST)

ਨਿਊਯਾਰਕ— ਮਸ਼ਹੂਰ ਮੈਟ੍ਰੋਪਾਲੀਟਨ ਮਿਊਜ਼ੀਅਮ ਆਫ ਆਰਟ ਦੇਵੀ ਦੁਰਗਾ ਦੀ ਇਕ ਮੂਰਤੀ ਭਾਰਤ ਨੂੰ ਵਾਪਸ ਦੇ ਰਿਹਾ ਹੈ। ਐਮ.ਈ.ਟੀ. ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਡੈਨੀਅਲ ਵਿਸ ਨੇ ਮੂਰਤੀ ਵਾਪਸ ਕਰਨ ਦੇ ਲਈ ਇਕ ਐਮ.ਓ.ਯੂ. 'ਤੇ ਦਸਤਖਤ ਕਰਕੇ ਇਸ ਨੂੰ ਭਾਰਤ ਦੇ ਵਣਜ ਦੂਤ ਸੰਦੀਪ ਚਕਰਵਰਤੀ ਨੂੰ ਨਿਊਯਾਰਕ 'ਚ ਸੌਂਪ ਦਿੱਤਾ ਹੈ।
ਵਣਜ ਦੂਤਘਰ ਨੇ ਇਕ ਟਵੀਟ 'ਚ ਕਿਹਾ ਕਿ ਪ੍ਰਾਚੀਨ ਬੇਸ਼ਕੀਮਤੀ ਵਸਤੂ ਦੀ ਵਾਪਸੀ... ਐਮ.ਈ.ਟੀ. ਮਿਊਜ਼ੀਅਮ ਦੇ ਪ੍ਰਧਾਨ ਤੇ ਸੀ.ਈ.ਓ. ਨੇ ਦੁਰਗਾ ਮਹਿਸ਼ਾਸੁਰਮਿਰਦਨੀ ਦੀ ਮੂਰਤੀ ਭਾਰਤ ਨੂੰ ਵਾਪਸ ਦੇਣ ਦੇ ਲਈ ਇਕ ਐਲ.ਓ.ਯੂ. 'ਤੇ ਦਸਤਖਤ ਕੀਤੇ ਹਨ ਤੇ ਇਸ ਨੂੰ ਵਣਜ ਦੂਤ ਚਕਰਵਰਤੀ ਨੂੰ ਸੌਂਪ ਦਿੱਤਾ ਹੈ। ਇਸ ਮੂਰਤੀ ਦਾ ਸਬੰਧ ਚਕਰਵਰਤੇਸ਼ਵਰ ਮੰਦਰ, ਬੈਜਨਾਥ ਨਾਲ ਹੈ। ਇਸ ਮੌਕੇ 'ਤੇ ਭਾਰਤ ਦੇ ਇਲੈਟ੍ਰਾਨਿਕ ਤੇ ਸੂਚਨਾ ਤਕਨੀਕ ਤੇ ਸੈਲਾਨੀ ਰਾਜ ਮੰਤਰੀ ਕੇ.ਜੇ. ਅਲਫੋਂਸ ਵੀ ਮੌਜੂਦ ਸਨ।
ਕਲਾ ਨਾਲ ਸਬੰਧਿਤ ਇਕ ਵੈੱਬਸਾਈਟ ਆਰਟਨੇਟ ਨਿਊਜ਼ ਦੀ ਰਿਪੋਰਟ 'ਚ ਐਮ.ਈ.ਟੀ. ਦੇ ਬਿਆਨ ਦੇ ਹਵਾਲੇ ਤੋਂ ਇਹ ਦੱਸਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਮੂਰਤੀ ਕਦੀ ਬੈਜਨਾਥ ਦੇ ਚਕਰਵਰਤੇਸ਼ਵਰ ਮੰਦਰ 'ਚ ਸੀ ਤੇ ਇਸ ਨੂੰ 2015 'ਚ ਮਿਊਜ਼ੀਅਮ ਨੂੰ ਦਾਨ ਕੀਤਾ ਗਿਆ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੂਰਤੀ ਜਲਦੀ ਹੀ ਨਵੀਂ ਦਿੱਲੀ ਨੂੰ ਸੌਂਪ ਦਿੱਤੀ ਜਾਵੇਗੀ।