ਟੈਕਸਾਸ ਹਮਲੇ ਤੋਂ ਪਹਿਲਾਂ ਹਮਲਾਵਰ ਨੇ ਪੋਸਟ ਕੀਤੀ ਸੀ 'ਬੰਦੂਕ' ਦੀ ਤਸਵੀਰ, ਅਣਜਾਣ ਔਰਤ ਨੂੰ ਭੇਜੇ 'ਸੰਦੇਸ਼'

Wednesday, May 25, 2022 - 02:35 PM (IST)

ਟੈਕਸਾਸ ਹਮਲੇ ਤੋਂ ਪਹਿਲਾਂ ਹਮਲਾਵਰ ਨੇ ਪੋਸਟ ਕੀਤੀ ਸੀ 'ਬੰਦੂਕ' ਦੀ ਤਸਵੀਰ, ਅਣਜਾਣ ਔਰਤ ਨੂੰ ਭੇਜੇ 'ਸੰਦੇਸ਼'

ਵਾਸ਼ਿੰਗਟਨ (ਬਿਊਰੋ) ਅਮਰੀਕਾ ਵਿਚ ਘੱਟ ਉਮਰ ਦੇ ਬੰਦੂਕਧਾਰੀਆਂ ਵੱਲੋਂ ਲੋਕਾਂ 'ਤੇ ਹਮਲੇ ਕਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਟੈਕਸਾਸ ਦੇ ਪ੍ਰਾਇਮਰੀ ਸਕੂਲ ਵਿਚ ਇਕ 18 ਸਾਲ ਦੇ ਮੁੰਡੇ ਨੇ ਦਾਖਲ ਹੋ ਕੇ 19 ਬੱਚਿਆਂ ਸਮੇਤ ਦੋ ਅਧਿਆਪਕਾਂ ਦੀ ਜਾਨ ਲੈ ਲਈ। ਹਮਲਾਵਰ ਨੇ ਇਸ ਤੋਂ ਪਹਿਲਾਂ ਇਕ ਅਣਜਾਣ ਮਹਿਲਾ ਨਾਲ ਸੰਪਰਕ ਕੀਤਾ ਸੀ ਅਤੇ ਬੰਦੂਕ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਉਸ ਨੂੰ ਕਿਹਾ ਸੀ ਕਿ ਉਸ ਕੋਲ ਇਕ 'ਸੀਕਰਟ' ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ 'ਤੇ ਹਮਲੇ ਤੋਂ ਪਹਿਲਾਂ ਮੁੰਡੇ ਨੇ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਅਲਫਾ ਅਕੈਡਮੀ ਦੇ ਬਾਹਰ ਭਾਰਤੀ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ (ਤਸਵੀਰਾਂ)

ਬ੍ਰਿਟੇਨ ਦੇ ਅਖ਼ਬਾਰ ਮਿਰਰ ਦੀ ਇਕ ਰਿਪੋਰਟ ਮੁਤਾਬਕ ਸ਼ੂਟਰ ਨੇ ਸਕੂਲ 'ਤੇ ਹਮਲੇ ਕਰਨ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਬੰਦੂਕਾਂ ਅਤੇ ਗੋਲੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਇਕ ਅਣਜਾਣ ਮਹਿਲਾ ਨੂੰ ਟੈਗ ਕਰਦਿਆਂ ਉਸ ਨੂੰ ਦੱਸਿਆ ਕਿ ਉਸ ਕੋਲ ਕੋਈ ਸੀਕਰਟ ਹੈ। 18 ਸਾਲ ਦੇ ਮੁੰਡੇ ਦਾ ਨਾਮ ਸਾਲਵਾਡੋਰ ਰਾਮੋਸ ਦੱਸਿਆ ਜਾ ਰਿਹਾ ਹੈ, ਜਿਸ ਨੇ ਹਮਲੇ ਤੋਂ ਚਾਰ ਦਿਨ ਪਹਿਲਾਂ ਹਥਿਆਰਾਂ ਦੀਆਂ ਤਸਵੀਰਾਂ ਨੂੰ ਪੋਸਟ ਕਰਦਿਆਂ ਅਣਜਾਣ ਮਹਿਲਾ ਨਾਲ ਗੱਲ ਕੀਤੀ ਸੀ।

PunjabKesari

ਇਕ ਤਸਵੀਰ ਵਿਚ ਉਸ ਨੇ ਅਣਜਾਣ ਮਹਿਲਾ ਨੂੰ ਟੈਗ ਕੀਤਾ ਅਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਮੁੰਡਾ ਕੌਣ ਹੈ। ਗੱਲਬਾਤ ਦੌਰਾਨ ਮੁੰਡੇ ਨੇ ਔਰਤ ਨੂੰ ਦੱਸਿਆ ਕਿ ਉਸ ਕੋਲ ਇਕ ਸੀਕਰਟ ਹੈ ਜਿਸ ਨੂੰ ਉਹ ਸ਼ੇਅਰ ਕਰਨਾ ਚਾਹੁੰਦਾ ਹੈ। ਔਰਤ ਨੇ ਦੱਸਿਆ ਕਿ ਬੰਦੂਕਾਂ ਵਾਲੀ ਪੋਸਟ ਅਤੇ ਉਸ ਵਿਚ ਖੁਦ ਨੂੰ ਟੈਗ ਕੀਤੇ ਜਾਣ ਨੂੰ ਲੈ ਕੇ ਉਹ ਡਰ ਗਈ ਸੀ। ਇਕ ਇੰਸਟਾਗ੍ਰਾਮ ਕਹਾਣੀ ਵਿਚ ਔਰਤ ਨੇ ਲਿਖਿਆ ਕਿ ਉਹ ਇਕ ਅਜਨਬੀ ਹੈ। ਮੈਂ ਉਸ ਬਾਰੇ ਕੁਝ ਨਹੀਂ ਜਾਣਦੀ। ਉਸ ਨੇ ਆਪਣੀਆਂ ਬੰਦੂਕਾਂ ਵਾਲੀਆਂ ਪੋਸਟਾਂ ਵਿਚ ਮੈਨੂੰ ਟੈਗ ਕੀਤਾ। ਮੈਨੂੰ ਹਮਲੇ ਵਿਚ ਮਾਰੇ ਗਏ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਬਹੁਤ ਅਫਸੋਸ ਹੈ। ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ। 

ਔਰਤ ਨੇ ਅੱਗੇ ਲਿਖਿਆ ਕਿ ਮੈਂ ਉਸ ਨੂੰ ਜਵਾਬ ਦਿੱਤਾ ਕਿ ਕਿਉਂਕਿ ਮੈਂ ਡਰੀ ਹੋਈ ਸੀ। ਕਾਸ਼ ਉਸ ਰਾਤ ਮੈਂ ਜਾਗਦੀ ਰਹਿੰਦੀ ਤਾਂ ਘੱਟੋ-ਘੱਟ ਉਸ ਨੂੰ ਹਮਲਾ ਨਾ ਕਰਨ ਲਈ ਮਨਾ ਲੈਂਦੀ। ਮੈਨੂੰ ਨਹੀਂ ਪਤਾ ਸੀ ਕਿ ਉਹ ਇਸ ਸਭ ਕਰੇਗਾ। ਫਿਲਹਾਲ ਰਾਮੋਸ ਦਾ ਇੰਸਟਾਗ੍ਰਾਮ ਅਕਾਊਂਟ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਏਬੌਟ ਨੇ ਦੱਸਿਆ ਕਿ ਰਾਮੋਸ ਨੂੰ ਪੁਲਸ ਵਾਲਿਆਂ ਨੇ ਘਟਨਾਸਥਲ 'ਤੇ ਹੀ ਮਾਰ ਦਿੱਤਾ। ਇਸ ਦੌਰਾਨ ਉਸ ਨੇ ਦੋ ਪੁਲਸ ਵਾਲਿਆਂ ਨੂੰ ਗੋਲੀ ਮਾਰੀ ਪਰ ਦੋਵੇਂ ਖਤਰੇ ਤੋਂ ਬਾਹਰ ਹਨ।


author

Vandana

Content Editor

Related News