ਮਿਸਰ ਦੇ ਦਿ ਗ੍ਰੇਟ ਪਿਰਾਮਿਡ ''ਤੇ ਲੋਕਾਂ ਨੂੰ ਦਿੱਤਾ ਗਿਆ ਇਹ ਸੰਦੇਸ਼

Monday, Apr 20, 2020 - 01:26 AM (IST)

ਮਿਸਰ (ਇੰਟ)- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦਹਿਸ਼ਤ ਵਿਚ ਹੈ ਇਸ ਵਾਇਰਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਅਜੇ ਵੀ ਇਸ ਦੀ ਲਪੇਟ ਵਿਚ ਹਨ। ਵਿਸ਼ਵ ਦੇ ਵਿਗਿਆਨੀ ਇਸ ਨੂੰ ਹਰਾਉਣ ਲਈ ਵੈਕਸੀਨ ਦੀ ਖੋਜ ਵਿਚ ਦਿਨ ਰਾਤ ਇਕ ਕਰ ਰਹੇ ਹਨ ਪਰ ਅਜੇ ਤੱਕ ਇਸ ਦੀ ਤੋੜ ਨਹੀਂ ਮਿਲਿਆ ਹੈ। ਹਰ ਦੇਸ਼ ਵਿਚ ਲੌਕਡਾਊਨ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਸਿਹਤ ਮੁਲਾਜ਼ਮ, ਪੁਲਸ ਅਤੇ ਸਫਾਈ ਮੁਲਾਜ਼ਮ ਪੂਰੀ ਤਨਦੇਹੀ ਨਾਲ ਆਪਣੇ ਕੰਮ ਵਿਚ ਲੱਗੇ ਹੋਏ ਹਨ।

ਇਨ੍ਹਾਂ ਲੋਕਾਂ ਦੀ ਸਲਾਮਤੀ ਅਤੇ ਲੋਕਾਂ ਦੀ ਸੁਰੱਖਿਆ ਲਈ ਮਿਸਰ ਦੇ ਦਿ ਗ੍ਰੇਟ ਪਿਰਾਮਿਡ 'ਤੇ ਵਰਲਡ ਹੈਰੀਟੇਜ ਵਾਲੇ ਦਿਨ (18 ਅਪ੍ਰੈਲ) ਨੀਲੀ ਰੌਸ਼ਨੀ ਨਾਲ ਇਕ ਮੈਸੇਜ ਡਿਸਪਲੇਅ ਕੀਤਾ ਗਿਆ, ਜਿਸ 'ਤੇ ਲਿਖਿਆ ਗਿਆ 'ਸਟੇ ਹੋਮ'। ਮਿਸਰ ਦੀ ਰਾਜਧਾਨੀ ਕਾਇਰਾ ਦੇ ਬਾਹਰੀ ਖੇਤਰ ਵਿਚ ਸਥਿਤ ਗੀਜ਼ਾ ਪਲਾਤੂ ਵਿਖੇ ਇਹ ਪਿਰਾਮਿਡ ਸਥਿਤ ਹਨ। ਇਹ ਵਾਇਰਸ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦਿਆਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਤਸਵੀਰਾਂ ਏ.ਐਫ.ਪੀ. ਵਲੋਂ ਆਪਣੇ ਟਵਿੱਟਰ ਅਕਾਉਂਟ 'ਤੇ ਅਪਲੋਡ ਕੀਤੀਆਂ ਗਈਆਂ ਹਨ। ਮਿਸਰ ਵਿਚ ਕੋਰੋਨਾ ਵਾਇਰਸ ਦੇ 3144 ਮਾਮਲੇ ਸਾਹਮਣੇ ਆ ਚੁਕੇ ਹਨ। ਇਨ੍ਹਾਂ  ਵਿਚ 188 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਕੁਲ 3144 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 732 ਮਰੀਜ਼ ਅਜਿਹੇ ਹਨ ਜੋ ਠੀਕ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਏਕਾਂਤਵਾਸ ਲਈ ਹਸਪਤਾਲਾਂ ਵਿਚ ਰੱਖਿਆ ਗਿਆ ਹੈ, ਜਦੋਂ ਕਿ 239 ਲੋਕਾਂ ਦੀ ਮੌਤ ਹੋ ਚੁੱਕੀ ਹੈ।
 


Sunny Mehra

Content Editor

Related News