ਮੈਲਬੌਰਨ ''ਚ ਸਜਾਇਆ ਗਿਆ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ

04/10/2018 11:20:22 AM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਜ਼ਬਰੋ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਦੱਖਣੀ-ਪੂਰਬੀ ਮੈਲਬੌਰਨ ਦੇ ਡੈਡੀਲੌਂਗ ਤੋਂ ਰਵਾਨਾ ਹੋਇਆ। 

PunjabKesari
ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਕੇਸਰੀ ਦਸਤਾਰਾਂ ਅਤੇ ਨੀਲੇ ਬਾਨੇ 'ਚ ਸਜੇ 5 ਪਿਆਰਿਆਂ ਦੀ ਅਗਵਾਈ 'ਚ ਸ਼ੁਰੂ ਹੋਇਆ।

PunjabKesari

ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਸੰਗਤਾਂ ਗੁਣਗਾਨ ਕਰਦੀਆਂ ਚੱਲ ਰਹੀਆਂ ਸਨ। ਵੱਖ-ਵੱਖ ਗਲੀਆਂ ਤੋਂ ਹੁੰਦੇ ਹੋਏ ਡੈਂਡੀਲੌਂਗ 'ਚ ਨਗਰ ਕੀਰਤਨ ਦਾ ਠਹਿਰਾਓ ਕੀਤਾ ਗਿਆ।

PunjabKesari

ਇਸ ਨਗਰ ਕੀਰਤਨ 'ਚ ਛੋਟੇ ਬੱਚਿਆਂ ਵਲੋਂ ਕੀਰਤਨ ਅਤੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਵਿਕਟੋਰੀਆ ਸਰਕਾਰ ਤੋਂ ਮੰਤਰੀ ਲਿਊਕ ਡੋ ਨੈਲਨ ਅਤੇ ਪਾਰਲੀਮੈਂਟ ਸੈਕਟਰੀ ਜੈਬਰੀਅਲ ਵਿਲੀਅਮ ਨੇ ਉਚੇਚੇ ਤੌਰੇ 'ਤੇ ਹਾਜ਼ਰੀ ਭਰੀ ਅਤੇ ਨਗਰ ਕੀਰਤਨ 'ਚ ਆਈਆਂ ਸੰਗਤਾਂ ਨੂੰ ਵਧਾਈ ਦਿੱਤੀ।


Related News