ਮੈਲਬੌਰਨ ਦੇ ਰਿਟਾਇਰਮੈਂਟ ਹੋਮ ''ਚ ਲੱਗੀ ਭਿਆਨਕ ਅੱਗ

Wednesday, Mar 14, 2018 - 02:19 PM (IST)

ਮੈਲਬੌਰਨ ਦੇ ਰਿਟਾਇਰਮੈਂਟ ਹੋਮ ''ਚ ਲੱਗੀ ਭਿਆਨਕ ਅੱਗ

ਮੈਲਬੌਰਨ— ਦੱਖਣੀ-ਪੂਰਬੀ ਮੈਲਬੌਰਨ 'ਚ ਇਕ ਰਿਟਾਇਰਮੈਂਟ ਹੋਮ 'ਚ ਅੱਗ ਲੱਗ ਗਈ, ਜਿਸ ਕਾਰਨ ਘਰ ਦਾ ਜ਼ਿਆਦਾਤਰ ਹਿੱਸਾ ਨੁਕਸਾਨਿਆ ਗਿਆ। ਅੱਗ ਕਰੋਨਬੌਰਨ ਰੋਡ 'ਤੇ ਬਲਿਊ ਹਿੱਲਜ਼ ਰਿਟਾਇਰਮੈਂਟ ਵਿਲੇਜ ਸਥਿਤ ਘਰ 'ਚ ਸਥਾਨਕ ਸਮੇਂ ਮੁਤਾਬਕ ਦੁਪਹਿਰ 1.00 ਵਜੇ ਲੱਗੀ। ਅੱਗ ਲੱਗਣ ਤੋਂ ਬਾਅਦ ਰਿਟਾਇਰਮੈਂਟ ਹੋਮ ਨੂੰ ਖਾਲੀ ਕਰਵਾਇਆ ਗਿਆ। ਐਮਰਜੈਂਸੀ ਅਧਿਕਾਰੀ, ਜਿਨ੍ਹਾਂ 'ਚ ਸੀ. ਐੱਫ. ਏ. ਦੇ 8 ਕਰੂ ਮੈਂਬਰ ਸ਼ਾਮਲ ਸਨ, ਉਨ੍ਹਾਂ ਨੇ ਘਟਨਾ ਵਾਲੀ ਥਾਂ 'ਤੇ ਪੁੱਜੇ ਕੇ ਅੱਗ 'ਤੇ ਕਾਬੂ ਪਾਇਆ। ਅਧਿਕਾਰੀਆਂ ਨੂੰ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਤਕਰੀਬਨ 2.45 ਵਜੇ ਅੱਗ 'ਤੇ ਕਾਬੂ ਪਾਇਆ ਗਿਆ। 

PunjabKesari
ਅਧਿਕਾਰੀਆਂ ਨੇ ਇਲਾਕੇ 'ਚ ਸਥਿਤ ਆਲੇ-ਦੁਆਲੇ ਦੇ ਘਰਾਂ ਲਈ ਸਲਾਹ ਜਾਰੀ ਕੀਤੀ ਹੈ ਕਿ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਬੰਦ ਰੱਖਣ, ਤਾਂ ਕਿ ਧੂੰਆਂ ਅੰਦਰ ਨਾ ਜਾ ਸਕੇ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹੈਲੀਕਾਪਟਰ ਜ਼ਰੀਏ ਅੱਗ 'ਚ ਘਿਰੀ ਇਮਾਰਤ ਅਤੇ ਉਸ 'ਚੋਂ ਧੂੰਆਂ ਨਿਕਲ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।


Related News