ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ

09/10/2020 5:39:49 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਬੀਤੇ ਦਿਨੀਂ ਮੈਲਬੌਰਨ ਵਿੱਚ ਪੰਜਾਬੀ ਭਾਈਚਾਰੇ ਲਈ `ਹੇ ਮਨ` ਲੜੀ ਤਹਿਤ ਮਾਨਸਿਕ ਸਿਹਤ ਪ੍ਰਤੀ ਚੇਤਨਾ ਪੈਦਾ ਕਰਨ ਸੰਬੰਧੀ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ।ਪਿਛਲੇ ਛੇ ਹਫਤਿਆਂ ਤੋਂ ਸ਼ੁਰੂ ਇਹਨਾਂ ਵਰਕਸ਼ਾਪਾਂ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਤਣਾਅ, ਚਿੰਤਾ, ਆਤਮਿਕ ਧਿਆਨ, ਸ਼ੁਕਰਾਨਾ, ਪਾਲਣ ਪੋਸ਼ਣ ਅਤੇ ਜ਼ਿੰਦਗੀ ਨਾਲ ਜੁੜੇ ਕਈ ਪਹਿਲੂਆਂ ਤੇ ਭਰਪੂਰ ਚਰਚਾ ਕੀਤੀ ਗਈ।

ਪੜ੍ਹੋ ਇਹ ਅਹਿਮ ਖਬਰ-  ਪਾਕਿ ਕਰ ਰਿਹਾ ਖ਼ਾਲਿਸਤਾਨੀ ਅੱਤਵਾਦੀਆਂ ਦੀ ਮਦਦ, ਭਾਰਤ-ਕੈਨੇਡਾ ਦੀ ਸੁਰੱਖਿਆ ਖਤਰੇ 'ਚ : ਰਿਪੋਰਟ

ਇਹਨਾਂ ਵਰਕਸ਼ਾਪਾਂ ਵਿੱਚ ਬਲਦੇਵ ਮੁੱਟਾ ਕੈਨੇਡਾ ਵੱਲੋਂ ਪਾਲਣ ਪੋਸ਼ਣ, ਪੂਰਬਾ ਗੁਲਿਆਨੀ ਵੱਲੋਂ ਸੰਤੁਲਿਤ ਖੁਰਾਕ ਅਤੇ ਮਾਨਸਿਕ ਸਿਹਤ, ਸ੍ਰੀ ਗੁਰੂ ਨਾਨਕ ਮਿਸ਼ਨ ਤੋਂ ਮਾਤਾ ਬਲਜੀਤ ਕੌਰ ਨੇ ਮਹਾਮਾਰੀ ਦੌਰਾਨ ਸਕਾਰਤਮਕ ਅਤੇ ਮਜ਼ਬੂਤ ਬਣੇ ਰਹਿਣ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ।ਕੋਰੋਨਾ ਆਫਤ ਕਰਕੇ ਸਾਰੀਆਂ ਵਰਕਸ਼ਾਪਾਂ ਜ਼ੂਮ ਵੀਡੀਓ ਕਾਨਫਰੰਸਿੰਗ ਦੁਆਰਾ ਆਨਲਾਈਨ ਕਰਵਾਈਆਂ ਗਈਆਂ। ਇਹਨਾਂ ਵਰਕਸ਼ਾਪਾਂ ਵਿੱਚ ਵੱਖ-ਵੱਖ ਖਿੱਤਿਆਂ ਤੋਂ ਕਾਫੀ ਲੋਕਾਂ ਵੱਲੋਂ ਹਿੱਸਾ ਲਿਆ ਗਿਆ ਤੇ ਇਹਨਾਂ ਪਹਿਲੂਆਂ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬੀ ਭਾਈਚਾਰੇ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣਾ ਸੀ ਤਾਂ ਜੋ ਇਸ ਔਖੇ ਸਮੇਂ ਨੂੰ ਆਤਮ ਵਿਸ਼ਵਾਸ਼ ਅਤੇ ਹਿੰਮਤ ਨਾਲ ਨਜਿੱਠਿਆ ਜਾ ਸਕੇ।ਸਮੁੱਚੇ ਪ੍ਰੋਗਰਾਮ ਨੂੰ ਪੰਜਾਬੀ ਭਾਈਚਾਰੇ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ।


Vandana

Content Editor

Related News