ਮੱਛੀ ਖਾਣ ਨਾਲ ਅਸਥਮਾ ਨਾਲ ਲੜਨ ''ਚ ਮਿਲ ਸਕਦੀ ਹੈ ਮਦਦ

11/05/2018 4:15:48 PM

ਮੈਲਬੌਰਨ (ਭਾਸ਼ਾ)— ਸੈਮਨ, ਟ੍ਰਾਉਟ ਅਤੇ ਸਾਰਡਾਇਨ ਵਰਗੀਆਂ ਮੱਛੀਆਂ ਨੂੰ ਪੌਸ਼ਟਿੱਕ ਆਹਾਰ 'ਚ ਸ਼ਾਮਲ ਕਰਨ ਨਾਲ ਬੱਚਿਆਂ 'ਚ ਅਸਥਮਾ ਦੇ ਲੱਛਣਾਂ 'ਚ ਕਮੀ ਆ ਸਕਦੀ ਹੈ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਆਸਟ੍ਰੇਲੀਆ 'ਚ ਲਾ ਟ੍ਰੋਬ ਯੂਨੀਵਰਸਿਟੀ ਦੀ ਅਗਵਾਈ 'ਚ ਕੀਤੇ ਗਏ ਕਲੀਨੀਕਲ ਟ੍ਰਾਇਲ 'ਚ ਇਹ ਪਤਾ ਲੱਗਾ ਕਿ ਅਸਥਮਾ ਤੋਂ ਪੀੜਤ ਬੱਚਿਆਂ ਦੇ ਖਾਣੇ 'ਚ ਜਦੋਂ ਛੇ ਮਹੀਨੇ ਤੱਕ ਫੈਟ ਭਰਪੂਰ (ਫੈਟੀ ਐਸਿਡ ਵਾਲਾ) ਮੱਛੀਆਂ ਨਾਲ ਭਰਪੂਰ ਪੌਸ਼ਟਿਕ ਸਮੁੰਦਰੀ ਭੋਜਨ ਨੂੰ ਸ਼ਾਮਲ ਕੀਤਾ ਗਿਆ, ਉਦੋਂ ਉਨ੍ਹਾਂ ਦੇ ਫੇਫੜੇ ਦੀ ਕਾਰਜ ਪ੍ਰਣਾਲੀ 'ਚ ਸੁਧਾਰ ਦੇਖਿਆ ਗਿਆ।

ਇਹ ਅਧਿਐਨ 'ਹਿਊਮਨ ਨਿਊਟ੍ਰਿਸ਼ਨ ਐਂਡ ਡਾਇਟੇਟਿਕਸ' ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਪੌਸ਼ਟਿਕ ਭੋਜਨ ਬਚਪਨ 'ਚ ਹੋਣ ਵਾਲੇ ਅਸਥਮਾ ਲਈ ਸੰਭਾਵਿਤ ਮਦਦਗਾਰ ਥੈਰੇਪੀ ਹੋ ਸਕਦਾ ਹੈ। ਲਾ ਟ੍ਰੋਬ ਦੇ ਪ੍ਰਮੁਖ ਖੋਜਕਾਰ ਮਾਰੀਆ ਪੈਪਮਿਸ਼ੇਲ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਹ ਜਾਣਦੇ ਹਾਂ ਕਿ ਪੌਸ਼ਟਿਕ ਭੋਜਨ ਨਾਲ ਅਸਥਮਾ ਦੇ ਲੱਛਣਾਂ ਨੂੰ ਕੰਟਰੋਲ ਕਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਫੈਟ ਭਰਪੂਰ ਮੱਛੀਆਂ 'ਚ ਓਮੇਗਾ-3 ਫੈਟੀ ਐਸਿਡਸ ਹੁੰਦੇ ਹਨ, ਜਿਨ੍ਹਾਂ 'ਚ ਰੋਗਾਂ ਨੂੰ ਰੋਕਣ 'ਚ ਸਮਰੱਥ ਗੁਣ ਹੁੰਦੇ ਹਨ। ਸਾਡੇ ਅਧਿਐਨ 'ਚ ਇਹ ਪਤਾ ਲੱਗਾ ਕਿ ਹਫਤੇ 'ਚ ਸਿਰਫ 2 ਵਾਰ ਮੱਛੀ ਖਾਣ ਨਾਲ ਅਸਥਮਾ ਤੋਂ ਪੀੜਤ ਬੱਚਿਆਂ ਦੇ ਫੇਫੜਿਆਂ ਦੀ ਸੋਜ ਘੱਟ ਹੋ ਸਕਦੀ ਹੈ।


Vandana

Content Editor

Related News