ਮੈਲਬੌਰਨ ਤੋਂ ਬਾਅਦ ਸਿਡਨੀ ''ਚ ਵੀ ਕੋਰੋਨਾ ਦੇ ਸਰਗਰਮ ਮਾਮਲੇ ਵਧੇ

07/14/2020 9:44:57 AM

ਸਿਡਨੀ, (ਸਨੀ ਚਾਂਦਪੁਰੀ) : ਸਿਡਨੀ ਵਿਚ ਕੋਰੋਨਾ ਵਾਇਰਸ ਦੇ 21 ਮਾਮਲੇ ਸਾਹਮਣੇ ਆਏ ਹਨ , ਜਿਨ੍ਹਾਂ ਵਿੱਚ ਕੇਸ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੈਸਟਰਾਂ ਜਾਂ ਪੱਬਾਂ ਨਾਲ ਸੰਬੰਧਤ ਹਨ । ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚਾਂਤ ਨੇ ਦੱਸਿਆ ਕਿ ਕੋਰੋਨਾ ਦੇ 10 ਕੇਸ ਪੱਬ ਨਾਲ ਸੰਬੰਧਤ ਹੈ ਅਤੇ 11 ਅਸਿੱਧੇ ਤੌਰ 'ਤੇ ਇਸ ਨਾਲ ਸੰਬੰਧਤ ਹਨ । ਇਸ ਦਾ ਪਹਿਲਾ ਮਾਮਲਾ ਕਾਸੂਲਾ ਦੇ ਕਾਰਾਡੋਸ ਹੋਟਲ ਵਿੱਚ ਪਾਇਆ ਗਿਆ ਸੀ । ਵਾਇਰਸ ਦੇ ਪਹਿਲੇ ਕੇਸ ਦੀ ਜਾਂਚ ਤੋਂ ਬਾਅਦ ਪੱਬ ਸਫਾਈ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਸਥਾਨ ਦੇ ਕਾਰਪਾਰਕ ਵਿੱਚ ਇੱਕ ਪੌਪ ਅਪ ਟੈਸਟਿੰਗ ਕਲੀਨਿਕ ਸਥਾਪਤ ਕੀਤਾ ਗਿਆ ਸੀ । ਇੱਥੇ ਹੋਰ ਵੀ  ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ ਅਤੇ ਵਾਇਰਸ ਦੇ ਸੰਕਰਮਣ ਦੀ ਪਛਾਣ ਕਰਕੇ ਜਾਂਚ ਕੀਤੀ ਜਾ ਰਹੀ ਹੈ। 
 

ਡਾ. ਕੈਰੀ ਚਾਂਤ ਨੇ ਦੱਸਿਆ ਕਿ ਸਿਡਨੀ ਦੇ ਹੋਰ ਖੇਤਰਾਂ ਅਤੇ ਥਾਂਵਾਂ 'ਤੇ ਫੈਲਣ ਨਾਲ ਜੁੜੇ ਲੋਕਾਂ ਦੇ ਦੌਰੇ ਕਾਰਣ ਲੋਕ ਜ਼ਿਆਦਾ ਸੰਕਰਮਿਤ ਹੋ ਸਕਦੇ ਹਨ । ਇਸ ਸਥਿਤੀ ਨੂੰ ਦੇਖਦੇ ਹੋਏ ਬੇਲਮੋਰ, ਕੈਰਿੰਗਬਾਹ, ਕਾਸੂਲਾ, ਕੁਰਨੇਲ, ਮੈਰੀਮਬੁਲਾ, ਮਰੇ ਡਾਸਨਜ, ਨਰੇਲਨ, ਪਿਕੈਕਟਨ, ਪਿਰਾਮੋਂਟ, ਅਤੇ ਵਿਲਾਵੁੱਡ ਦੇ ਸਬਰਵਾਂ ਨੂੰ ਅਲਰਟ 'ਤੇ ਪਾ ਦਿੱਤਾ ਗਿਆ ਹੈ। ਕਾਸੂਲਾ ਵਿਚ ਜਿੱਥੇ ਇਹ ਪ੍ਰਕੋਪ ਸ਼ੁਰੂ ਹੋਇਆ ਸੀ। ਕਰਾਸਰੋਡਸ ਹੋਟਲ ਅਤੇ ਪਲੈਨੇਟ ਫਿਟਨੈੱਸ ਦੇ ਵਿਚ 6 ਤੋਂ 10 ਜੁਲਾਈ ਤੱਕ ਜਿੰਮ ਵਿਚ ਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਵਾਇਰਸ ਦੇ ਲੱਛਣਾਂ ਦੀ ਜਾਂਚ ਕਰਨ ਲਈ ਅਪੀਲ ਕੀਤੀ ਗਈ ਹੈ।


Lalita Mam

Content Editor

Related News