ਜੀ-7 ਸੰਮੇਲਨ 'ਚ ਮੇਲਾਨੀਆ ਦੀ ਡ੍ਰੈੱਸ ਨੇ ਖਿੱਚਿਆ ਸਾਰਿਆਂ ਦਾ ਧਿਆਨ (ਤਸਵੀਰਾਂ)
Monday, Aug 26, 2019 - 08:03 PM (IST)

ਪੈਰਿਸ— ਫਰਾਂਸ ਦੇ ਤੱਟੀ ਸ਼ਹਿਰ ਬਿਆਰਟਿਜ਼ 'ਚ ਸੋਮਵਾਰ ਨੂੰ ਜੀ-7 ਹੋਇਆ। ਇਸ ਸੰਮੇਲਨ 'ਚ ਜੀ-7 ਦੇਸ਼ਾਂ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਅਮਰੀਕਾ ਨੇ ਰਾਸ਼ਟਰ ਪ੍ਰਧਾਨਾਂ ਨੇ ਹਿੱਸਾ ਲਿਆ। ਜਿਥੇ ਦੁਨੀਆ ਭਰ ਦੀਆਂ ਨਜ਼ਰਾਂ ਸੰਮੇਲਨ 'ਚ ਲਏ ਜਾਣ ਵਾਲੇ ਫੈਸਲਿਆਂ 'ਤੇ ਸੀ, ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਆਪਣੀ ਖੂਬਸੂਰਤ ਪੋਸ਼ਾਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਮੇਲਾਨੀਆ ਨੇ ਸੰਮੇਲਨ ਦੌਰਾਨ ਚਿੱਟੇ ਰੰਗ ਦੀ ਲੋਅ ਕੱਟ ਨੈਕਲਾਈਨ ਟਾਈਟ ਡ੍ਰੈੱਸ ਪਹਿਨੀ ਸੀ, ਜਿਸ 'ਚ ਉਹ ਗਜ਼ਬ ਦੀ ਖੂਬਸੂਰਤ ਲੱਗ ਰਹੀ ਸੀ।
ਸੰਮੇਲਨ ਦੀਆਂ ਤਸਵੀਰਾਂ ਨੂੰ ਦੇਖ ਕੋਈ ਇਹ ਸੋਚ ਵੀ ਨਹੀਂ ਸਕਦਾ ਕਿ ਇਹ 73 ਸਾਲਾ ਅਮਰੀਕੀ ਰਾਸ਼ਟਰਪਤੀ ਦੀ 49 ਸਾਲਾ ਪਤਨੀ ਹੈ।