ਪਾਕਿਸਤਾਨ ‘ਚ ਬੱਬਰ ਖਾਲਸਾ ਦੇ ਡਿਪਟੀ ਚੀਫ ਮਹਿਲ ਸਿੰਘ ਬੱਬਰ ਦਾ ਦੇਹਾਂਤ

Wednesday, Mar 26, 2025 - 01:26 PM (IST)

ਪਾਕਿਸਤਾਨ ‘ਚ ਬੱਬਰ ਖਾਲਸਾ ਦੇ ਡਿਪਟੀ ਚੀਫ ਮਹਿਲ ਸਿੰਘ ਬੱਬਰ ਦਾ ਦੇਹਾਂਤ

ਨਨਕਾਣਾ ਸਾਹਿਬ (ਏਜੰਸੀ)- ਪਾਕਿਸਤਾਨ ਵਿੱਚ ਆਈ.ਐਸ.ਆਈ ਦੀ ਸ਼ਹਿ 'ਤੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਖਾਲਿਸਤਾਨ ਲਹਿਰ ਵਿੱਚ ਸਰਗਰਮ ਬੱਬਰ ਖਾਲਸਾ ਦੇ ਡਿਪਟੀ ਚੀਫ ਜਥੇਦਾਰ ਮਹਿਲ ਸਿੰਘ ਬੱਬਰ ਦਾ ਲਾਹੌਰ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਮਹਿਲ ਸਿੰਘ ਬੱਬਰ ਦਾ ਨਾਮ ਭਾਰਤ ਸਰਕਾਰ ਵੱਲੋਂ ਅਤਿ ਲੋੜੀਂਦੇ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ ਤੇ ਭਾਰਤ ਵੱਲੋਂ ਪਾਕਿਸਤਾਨ ਸਰਕਾਰ ਤੋਂ ਅਨੇਕਾਂ ਬਾਰ ਮਹਿਲ ਸਿੰਘ ਸਮੇਤ 70 ਦੇ ਕਰੀਬ ਖਾਲਿਸਤਾਨ ਅੱਤਵਾਦੀਆਂ ਨੂੰ ਮੰਗਿਆ ਗਿਆ ਸੀ ਤੇ ਹਰ ਬਾਰ ਪਾਕਿਸਤਾਨ ਨੇ ਕਿਸੇ ਵੀ ਖਾਲਿਸਤਾਨ ਆਗੂ ਦੇ ਪਾਕਿਸਤਾਨ ਵਿੱਚ ਹੋਣ ਤੋਂ ਇਨਕਾਰ ਕੀਤਾ ਸੀ।

ਜਦੋਂ ਕਿ ਭਾਰਤ ਲਈ ਲੋੜੀਂਦੇ ਰਹੇ ਮਸ਼ਹੂਰ ਖਾਲਿਸਤਾਨੀਆ ਵਿੱਚ ਲਖਵੀਰ ਸਿੰਘ ਰੋਡੇ, ਪਰਮਜੀਤ ਸਿੰਘ ਪੰਜਵੜ, ਗਜਿੰਦਰ ਸਿੰਘ ਦੀ ਮੌਤ ਲਾਹੌਰ ਸ਼ਹਿਰ ਵਿੱਚ ਹੀ ਹੋਈ ਸੀ ਤੇ ਹੁਣ ਮਹਿਲ ਸਿੰਘ ਬੱਬਰ ਦਾ ਵੀ ਲਾਹੌਰ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਮੁਤਾਬਕ ਮਹਿਲ ਸਿੰਘ ਬੱਬਰ ਦਾ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨਘਾਟ ਵਿੱਚ ਭਲਕੇ ਅਮਰੀਕਾ ਤੋਂ ਉਸ ਦੀ ਬੇਟੀ ਤੇ ਫਰਾਂਸ ਤੋਂ ਬੇਟੇ ਦੇ ਆਉਣ ਉਪਰੰਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿ ਖੁਫ਼ੀਆ ਏਜੰਸੀ ਆਈ.ਐਸ.ਆਈ ਵੱਲੋਂ ਮਹਿਲ ਸਿੰਘ ਬੱਬਰ ਦੀ ਮੌਤ ਨੂੰ ਗੁਪਤ ਰੱਖਿਆ ਗਿਆ ਅਤੇ ਕੁਝ ਬੱਬਰ ਖ਼ਾਲਸਾ ਮੈਂਬਰਾਂ ਤੋਂ ਇਲਾਵਾ ਕਿਸੇ ਨੂੰ ਭਿਣਕ ਨਾ ਪੈਣ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਜਾਫ਼ਰ ਐਕਸਪ੍ਰੈਸ ਹਮਲਾ ਮਾਮਲੇ 'ਚ ਅਪਡੇਟ, 4 'ਸਹਾਇਕ' ਗ੍ਰਿਫ਼ਤਾਰ

ਸੂਤਰਾਂ ਮੁਤਾਬਕ ਮਹਿਲ ਸਿੰਘ ਬੱਬਰ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਤੰਬੂ ਸਾਹਿਬ ਵਿੱਚ ਕਾਰ ਸੇਵਾ ਵਾਲੇ ਬਾਬਾ ਭੱਟੀ ਦੇ ਨਾਮ ਨਾਲ ਰਹਿੰਦੇ ਰਹੇ ਤੇ ਲਾਹੌਰ, ਨਨਕਾਣਾ ਸਾਹਿਬ ਵਿੱਚ ਅਨੇਕਾਂ ਗੁਰਦੁਆਰਿਆਂ ਦੀ ਕਾਰ ਸੇਵਾ ਖੁਦ ਕਰਵਾਈ ਗਈ ਤੇ ਭਾਰਤੀ ਏਜੰਸੀਆਂ ਨੂੰ ਚਾਕਨੀ ਦੇ ਮਹਿਲ ਸਿੰਘ ਬੱਬਰ ਅਨੇਕਾ ਬਾਰ ਯੂਰਪ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ। ਮਹਿਲ ਸਿੰਘ ਬੱਬਰ ਤੇ ਵਧਾਵਾ ਸਿੰਘ ਬੱਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਲੋੜੀਂਦੇ ਸਨ। ਸੂਤਰਾਂ ਮੁਤਾਬਕ ਪਾਕਿਸਤਾਨ ਵਿੱਚ ਹੁਣ ਗਿਣਤੀ ਦੇ ਖਾਲਿਸਤਾਨ ਆਗੂ ਬਚੇ ਹਨ ਜਿਸ ਵਿੱਚ ਬੱਬਰ ਖਾਲਸਾ ਦੇ ਵਧਾਵਾ ਸਿੰਘ, ਖਾਲਿਸਤਾਨ ਜਿੰਦਾਬਾਦ ਫੋਰਸ ਦੇ ਰਣਜੀਤ ਸਿੰਘ ਨੀਟਾ ਜੰਮੂ ਤੋਂ ਇਲਾਵਾ ਪਾਕਿਸਤਾਨ ਨੇ ਦਰਜਨਾਂ ਪੰਜਾਬ ਦੇ ਗੈਗਸਟਰਾਂ ਨੂੰ ਲਾਹੌਰ ਤੇ ਨਨਕਾਣਾ ਸਾਹਿਬ ਵਿੱਚ ਸ਼ਰਨ ਦਿੱਤੀ ਹੋਈ ਹੈ ਤੇ ਪੰਜਾਬ ਵਿੱਚ ਨਸ਼ਿਆਂ ਨੂੰ ਬੇਰੋਕ ਟੋਕ ਭੇਜ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News