ਅਫਰੀਕਾ ''ਚ ਏਡਜ਼ ਵਰਕਰਾਂ ਨੇ ''ਵੇਸਵਾਵਾਂ ਦਾ ਇਸਤੇਮਾਲ ਕੀਤਾ''

Thursday, Jun 21, 2018 - 09:05 PM (IST)

ਅਫਰੀਕਾ ''ਚ ਏਡਜ਼ ਵਰਕਰਾਂ ਨੇ ''ਵੇਸਵਾਵਾਂ ਦਾ ਇਸਤੇਮਾਲ ਕੀਤਾ''

ਲੰਡਨ— ਪੈਰਾ ਮੈਡੀਕਲ ਇੰਸਟੀਚਿਊਟ ਮੈਡੀਸਨਜ਼ ਸੈਂਸ ਫਰੰਟੀਅਰਜ਼ ਦੇ ਏਡਜ਼ ਵਰਕਰਾਂ ਨੇ ਅਫਰੀਕਾ 'ਚ ਵੇਸਵਾਵਾਂ ਦੀ ਵਰਤੋਂ ਕੀਤੀ। ਬੀ.ਬੀ.ਸੀ. ਦੀ ਖਬਰ 'ਚ ਅਨਾਮ ਵ੍ਹਿਸਲ ਬਲੋਅਰ ਦਾ ਹਵਾਲਾ ਦਿੰਦੇ ਹੋਏ ਇਹ ਖੁਲਾਸਾ ਕੀਤਾ ਗਿਆ। ਖਬਰ ਮੁਤਾਬਕ ਇਨ੍ਹਾਂ ਵਰਕਰਾਂ ਨੇ ਯੌਨ ਸੰਬੰਧਾਂ ਦੇ ਬਦਲੇ ਦਵਾਈਆਂ ਦਾ ਲੈਣ ਦੇਣ ਕੀਤਾ। ਗੈਰ ਸਰਕਾਰੀ ਸੰਗਠਨ ਨੇ ਕਿਹਾ ਕਿ ਉਹ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਪਰ ਕਿਹਾ ਕਿ ਉਹ ਦਾਅਵਿਆਂ ਦੀ ਪੁਸ਼ਟੀ ਕਰਨ 'ਚ ਅਸਮਰਥ ਹੈ ਤੇ ਮਾਮਲਿਆਂ ਨਾਲ ਜੁੜੀ ਸੂਚਨਾ ਹੋਣ 'ਤੇ ਲੋਕਾਂ ਸਾਹਮਣੇ ਆਉਣ ਦੀ ਅਪੀਲ ਕੀਤੀ। ਐੱਸ.ਐੱਸ.ਐੱਫ. ਦੇ ਲੰਡਨ ਦਫਤਰ ਦੇ ਇਕ ਸਾਬਕਾ ਕਰਮਚਾਰੀ ਨੇ ਬੀ.ਬੀ.ਸੀ. ਨੇ ਕਿਹਾ ਕਿ ਉਸ ਨੇ ਇਕ ਸੀਨੀਅਰ ਕਰਮਚਾਰੀ ਨੂੰ ਕੀਨੀਆ 'ਚ ਤਾਇਨਾਤੀ ਦੌਰਾਨ ਐੱਮ.ਐੱਸ.ਐੱਫ. ਦੇ ਰਿਹਾਇਸ਼ ਸਥਾਨ 'ਤੇ ਲੜਕੀਆਂ ਨੂੰ ਲਿਆਉਂਦੇ ਹੋਇਆ ਦੇਖਿਆ ਸੀ। ਉਸ ਨੇ ਕਿਹਾ, 'ਲੜਕੀਆਂ ਕਾਫੀ ਘੱਟ ਉਮਰ ਦੀਆਂ ਸਨ ਤੇ ਕਿਹਾ ਜਾ ਰਿਹਾ ਸੀ ਕਿ ਉਹ ਵੇਸਵਾਵਾਂ ਹਨ।' ਸਾਬਕਾ ਕਰਮਚਾਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਵੇਸਵਾਵਾਂ ਨੂੰ ਉਥੇ ਯੌਨ ਸੰਬੰਧ ਬਣਾਉਣ ਲਈ ਲਿਜਾਇਆ ਜਾ ਰਿਹਾ ਸੀ। ਮੱਧ ਅਫਰੀਕਾ 'ਚ ਐੱਚ.ਆਈ.ਵੀ. ਮਰੀਜਾਂ ਲਈ ਕੰਮ ਕਰ ਚੁੱਕੀ ਇਕ ਦੂਜੀ ਸਾਬਕਾ ਕਰਮਚਾਰੀ ਨੇ ਕਿਹਾ ਕਿ ਉਥੇ ਐੱਮ.ਐੱਸ.ਐੱਫ. ਦੇ ਕਰਮਚਾਰੀਆਂ ਦੇ ਸਥਾਨਕ ਵੇਸਵਾਵਾਂ ਦਾ ਇਸਤੇਮਾਲ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ।


Related News